ਸਾਹਿਬਜਾਦਾ ਅਜੀਤ ਸਿੰਘ:ਮੁਹਾਲੀ ਦੇ ਕੌਂਸਲਰ ਅਤੇ ਅਜ਼ਾਦ ਗਰੁੱਪ ਦੇ ਆਗੂ ਸ੍ਰ.ਸਰਬਜੀਤ ਸਿੰਘ ਸਮਾਣਾ ਵੱਲੋਂ ਝੂਰਹੇੜੀ ਪਿੰਡ ਵਿੱਚ ਨੌਜਵਾਨਾਂ ਨੂੰ ਕ੍ਰਿਕੇਟ ਅਤੇ ਬਾਲੀਬਾਲ ਦੀਆਂ ਕਿੱਟਾਂ ਵੰਡਣ ਤੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡਾਂ ਨਾਲ ਜੋੜਕੇ ਸਮਾਜ਼ ਨੂੰ ਨਰੋਇਆ ਬਣਾ ਸਕਦੇ ਹਾਂ।
ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਨਾ ਤੋਰਿਆ ਜਾਵੇ ਤਾਂ ਅਕਸਰ ਜਵਾਨੀ ਦੀ ਦਹਿਲੀਜ ਤੇ ਨੌਜਵਾਨ ਆਪਣੇ ਅਸਲ ਰਸਤੇ ਤੋਂ ਭਟਕ ਜਾਂਦੇ ਹਨ ਤੇ ਪਰਿਵਾਰ ਸਮੇਤ ਸਮਾਜਿਕ ਤੌਰ ਤੇ ਸਾਡਾ ਸਭ ਦਾ ਫ਼ਰਜ ਬਣਦਾ ਹੈ ਕਿ ਅਸੀਂ ਉਨ੍ਹਾਂ ਨੂੰ ਸਹੀ ਰਸਤੇ 'ਤੇ ਲਿਆਉਣ ਲਈ ਉਦੋਂ ਤੱਕ ਯਤਨਸ਼ੀਲ ਰਹੀਏ, ਜਦੋਂ ਤੱਕ ਉਹ ਸਹੀ ਰਸਤੇ 'ਤੇ ਨਹੀਂ ਆ ਜਾਂਦੇ।