ਮੋਹਾਲੀ: ਪੰਜਾਬ ਦੇ ਮਸ਼ਹੂਰ ਗਾਇਕ ਅਤੇ ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਨੇ ਅੱਜ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿਖੇ ਆਖ਼ਰੀ ਸਾਹ ਲਏ। ਸਰਦੂਲ ਸਿਕੰਦਰ ਕਿਡਨੀ ਟਰਾਂਸਪਲਾਂਟ ਕਰਨ ਤੋਂ ਬਾਅਦ ਲਗਾਤਾਰ ਕਈ ਬਿਮਾਰੀਆਂ ਤੋਂ ਘਿਰੇ ਹੋਏ ਸਨ ਜਿਨ੍ਹਾਂ ਦਾ ਇਲਾਜ ਕਈ ਦਿਨਾਂ ਤੋਂ ਹਸਪਤਾਲ ਵਿਖੇ ਚੱਲ ਰਿਹਾ ਸੀ।
ਹਸਪਤਾਲ ਦੇ ਬਾਹਰ ਡੈੱਡ ਬੌਡੀ ਨੂੰ ਜੱਦੀ ਪਿੰਡ ਲਿਜਾਣ ਤੋਂ ਪਹਿਲਾਂ ਸਰਦੂਲ ਸਿਕੰਦਰ ਦੇ ਪੁੱਤਰ ਸਾਰੰਗ ਸਿਕੰਦਰ ਨੇ ਦੱਸਿਆ ਕਿ ਕੱਲ੍ਹ 2.00 ਵਜੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਅਧੀਨ ਆਉਂਦੇ ਜੱਦੀ ਪਿੰਡ ਵਿਖੇ ਸਰਦੂਲ ਸਿਕੰਦਰ ਨੂੰ ਸਪੁਰਦੇ ਖਾਕ ਕੀਤਾ ਜਾਵੇਗਾ।
ਸਰਦੂਲ ਸਿਕੰਦਰ ਨੂੰ ਜੱਦੀ ਪਿੰਡ 'ਚ ਕੀਤਾ ਜਾਵੇਗਾ ਸਪੁਰਦ-ਏ-ਖਾਕ ਸਾਰੰਗ ਸਿਕੰਦਰ ਨੇ ਇਹ ਵੀ ਕਿਹਾ ਕਿ ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ ਵਿੱਚ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਵੀ ਚਹੇਤਿਆਂ ਨੂੰ ਦਿੱਤੀ।
ਦੱਸ ਦਈਏ ਕਿ ਸਰਦੂਲ ਸਿਕੰਦਰ ਦਾ ਜਨਮ 15 ਅਗਸਤ 1961 ਨੂੰ ਹੋਇਆ ਸੀ ਅਤੇ 1980 ਵਿੱਚ ਰੋਡਵੇਜ਼ ਦੀ ਲਾਰੀ ਨਾਂਅ ਦੀ ਪਹਿਲੀ ਐਲਬਮ ਹਿੱਟ ਹੋਣ ਤੋਂ ਬਾਅਦ ਸਰਦੂਲ ਸਿਕੰਦਰ ਨੇ ਕਈ ਹਿੱਟ ਗਾਣੇ ਦਿੱਤੇ ਅਤੇ ਫ਼ਿਲਮ ਜੱਗਾ ਡਾਕੂ ਵਿੱਚ ਰੋਲ ਕਰ ਆਪਣਾ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਲੋਹਾ ਮਨਵਾਇਆ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਸੋਗ ਵਿਅਕਤ ਕਰਦਿਆਂ ਕਿਹਾ ਕਿ ਪਟਿਆਲਾ ਘਰਾਣੇ ਨਾਲ ਸਬੰਧਤ ਸਰਦੂਲ ਸਿਕੰਦਰ ਨੇ ਪੰਜਾਬ ਦੀ ਫ਼ਿਲਮ ਫ਼ਿਲਮ ਇੰਡਸਟਰੀ ਅਤੇ ਪੰਜਾਬ ਦੇ ਲੋਕਾਂ ਨੂੰ ਕਈ ਹਿੱਟ ਗਾਣੇ ਦਿੱਤੇ ਬਲਬੀਰ ਸਿੱਧੂ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਨਮਾਨਾਂ ਨਾਲ ਸਰਦੂਲ ਸਿਕੰਦਰ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ।