ਪੰਜਾਬ

punjab

ETV Bharat / state

ਰਾਜਾ ਵੜਿੰਗ ਦਾ ਵੱਡਾ ਐਕਸ਼ਨ, ਸੜਕ ’ਤੇ ਘੇਰੀਆਂ ਔਰਬਿਟ ਬੱਸਾਂ ਤੇ...

ਰਾਜਾ ਵੜਿੰਗ ਦੇ ਵੱਲੋਂ ਪ੍ਰਾਈਵੇਟ ਟਰਾਂਸਪੋਰਟ ਜੋ ਨਿਯਮਾਂ ਦੀ ਉਲੰਘਣਾ ਕਰ ਰਹੇ ਲਗਾਤਾਰ ਕਾਰਵਾਈ ਕਰ ਰਹੇ ਹਨ। ਪਿਛਲੀ ਰਾਤ ਜ਼ੀਰਕਪੁਰ ਦੇ ਵਿੱਚ ਕਾਰਵਾਈ ਕਰਨ ਤੋਂ ਬਾਅਦ ਸੁਵੱਖਤੇ ਵੜਿੰਗ ਦੇ ਵੱਲੋਂ ਸੜਕ ’ਤੇ ਰਸਤੇ ਵਿੱਚ ਘੇਰ ਕੇ ਔਰਬਿਟ ਬੱਸਾਂ (Orbit buses) ਵਾਲਿਆਂ ਤੋਂ ਜਾਣਕਾਰੀ ਲਈ ਗਈ ਹੈ ਤੇ ਮੌਕੇ ਹੀ ਕਾਰਵਾਈ ਵੀ ਕੀਤੀ ਗਈ ਹੈ।

ਰਾਜਾ ਵੜਿੰਗ ਦਾ ਵੱਡਾ ਐਕਸ਼ਨ
ਰਾਜਾ ਵੜਿੰਗ ਦਾ ਵੱਡਾ ਐਕਸ਼ਨ

By

Published : Nov 10, 2021, 12:14 PM IST

ਚੰਡੀਗੜ੍ਹ:ਟਰਾਂਸਪੋਰਟੀ ਮੰਤਰੀ ਰਾਜਾ ਵੜਿੰਗ ਟਰਾਂਸਪੋਰਟ ਮਾਫੀਆ (Transport mafia) ਖਿਲਾਫ (Transport Minister Amarinder Singh Raja Waring) ਲਗਾਤਾਰ ਐਕਸ਼ਨ ਮੋਡ ਦੇ ਵਿੱਚ ਵਿਖਾਈ ਦੇ ਰਹੇ ਹਨ।

ਰਾਜਾ ਵੜਿੰਗ ਦਾ ਵੱਡਾ ਐਕਸ਼ਨ

ਮੁਹਾਲੀ ’ਚ ਔਰਬਿਟ ਬੱਸਾਂ ’ਤੇ ਐਕਸ਼ਨ

ਮੁਹਾਲੀ ਦੇ ਵਿੱਚ ਰਾਜਾ ਵੜਿੰਗ ਦੇ ਵੱਲੋ ਸੁਵੱਖਤੇ ਹੀ ਵੱਡੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਵੱਲੋਂ ਨਿਯਮਾਂ ਦੀਆਂ ਉਲੰਘਣਾ ਕਰਨ ਵਾਲੀਆਂ ਬੱਸਾਂ ਨੂੰ ਰਸਤੇ ਦੇ ਵਿੱਚ ਰੋਕ ਮੌਕੇ ਤੇ ਹੀ ਬਣਦੀ ਕਾਰਵਾਈ ਕੀਤੀ ਗਈ ਹੈ। ਵੜਿੰਗ ਦੇ ਵੱਲੋਂ ਸੜਕ ਤੇ ਹੀ ਰਸਤੇ ਵਿੱਚ ਕਈ ਔਰਬਿਟ ਬੱਸਾਂ ਨੂੰ ਘੇਰ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਤੇ ਮੌਕੇ ਤੇ ਬਣਦੀ ਕਾਰਵਾਈ ਵੀ ਉਨ੍ਹਾਂ ਵੱਲੋਂ ਕੀਤੀ ਗਈ ਹੈ।

ਜ਼ੀਰਕਪੁਰ ’ਚ ਬੱਸਾਂ ’ਤੇ ਕਾਰਵਾਈ

ਪਿਛਲੀ ਰਾਤ ਰਾਜਾ ਵੜਿੰਗ ਦੇ ਵੱਲੋਂ ਜ਼ੀਰਕਪੁਰ (Zirakpur) ਵਿੱਚ ਮੌਕੇ ’ਤੇ ਪਹੁੰਚ ਬੱਸਾਂ ਸਬੰਧੀ ਜਾਣਕਾਰੀ ਲਈ ਜਿਹੜੀਆਂ ਨਿਯਮਾਂ ਦੀਆਂ ਉਲੰਘਣਾ ਕਰ ਰਹੀਆਂ ਸਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਬੱਸਾਂ (Private buses) ਵਾਲੇ ਲੋਕਾਂ ਨੂੰ ਸਹੀ ਜਾਣਕਾਰੀ ਨਹੀਂ ਦਿੰਦੇ ਅਤੇ ਉਨ੍ਹਾਂ ਵੱਲੋਂ ਥਾਂ-ਥਾਂ ਬੁਕਿੰਗ ਖੋਲ੍ਹੀ ਗਈ ਹੈ ਜੋ ਕਿ ਨਿਯਮਾਂ ਦੀ ਉਲੰਘਣਾ ਹੈ। ਉੁਨ੍ਹਾਂ ਕਿਹਾ ਕਿ ਇੰਨ੍ਹਾਂ ਉਲੰਘਣਾ ਕਰਨ ਵਾਲੀਆਂ ਬੱਸਾਂ ਨੂੰ ਸਟੇਜ ਕੈਰਿਜ ਪਰਮਿਟ ਲੈਣਾ ਚਾਹੀਦਾ ਹੈ ਤਾਂ ਹੀ ਸਵਾਰੀਆਂ ਨੂੰ ਬਿਠਾਉਣ ਚਾਹੀਦਾ ਹੈ।

ਜ਼ੀਰਕਪੁਰ ਚ ਬੱਸਾਂ ਤੇ ਕਾਰਵਾਈ

ਇਹ ਵੀ ਪੜ੍ਹੋ:ਅੱਧੀ ਰਾਤ ਨੂੰ ਐਕਸ਼ਨ ਮੋਡ 'ਚ ਟਰਾਂਸਪੋਰਟ ਮੰਤਰੀ

ABOUT THE AUTHOR

...view details