ਪੰਜਾਬ

punjab

By

Published : Mar 9, 2020, 7:47 PM IST

ETV Bharat / state

ਬਿਲਡਰ ਨੇ ਗੁਆਂਢੀਆਂ ਦੇ ਮਕਾਨਾਂ 'ਤੇ ਪਾਈਆਂ ਤਰੇੜਾਂ, ਗੈਰ-ਕਾਨੂੰਨੀ ਨਿਰਮਾਣ ਦਾ ਇਲਜ਼ਾਮ

ਜ਼ੀਰਕਪੁਰ ਦੇ ਸ਼ਾਂਤੀ ਇਨਕਲੇਵ 'ਚ ਇੱਕ ਬਿਲਡਰ 'ਤੇ ਗੈਰ-ਕਾਨੂੰਨੀ ਨਿਰਮਾਣ ਦਾ ਇਲਜ਼ਾਮ ਲੱਗਿਆ ਹੈ। ਸਥਾਨਕ ਲੋਕ ਇਸ ਨਿਰਮਾਣ ਤੋਂ ਬਹੁਤ ਪਰੇਸ਼ਾਨ ਹਨ। ਇਥੋਂ ਤੱਕ ਕਿ ਨਾਲ ਦੇ ਮਕਾਨਾਂ 'ਚ ਵੀ ਤਰੇੜਾਂ ਪੈ ਗਈਆਂ ਹਨ।

construction
construction

ਜ਼ੀਰਕਪੁਰ: ਸ਼ਾਂਤੀ ਇਨਕਲੇਵ ਢਕੋਲੀ ਵਿੱਚ ਰਹਿਣ ਵਾਲੇ ਲੋਕ ਉੱਥੇ ਹੋ ਰਹੇ ਇੱਕ ਨਿਰਮਾਣ ਤੋਂ ਪ੍ਰੇਸ਼ਾਨ ਹਨ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਬਿਲਡਰ ਵੱਲੋਂ ਫਲੈਟ ਬਣਾਉਣ ਵੇਲੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਹੈ।

ਲੋਕਾਂ ਨੇ ਦੱਸਿਆ ਕਿ ਜਦੋਂ ਦਾ ਇਹ ਨਿਰਮਾਣ ਹੋ ਰਿਹਾ ਹੈ। ਇਸ ਦੇ ਸਾਹਮਣੇ ਗੈਰ-ਕਾਨੂੰਨੀ ਤਰੀਕੇ ਨਾਲ ਸੀਵਰੇਜ ਲਾਈਨ ਪਾਈ ਹੋਈ ਹੈ ਅਤੇ ਇਸ ਦਾ ਢੱਕਣ ਹਮੇਸ਼ਾ ਖੁੱਲ੍ਹਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਇਸ ਦੀ ਸ਼ਿਕਾਇਤ ਨਗਰ ਕੌਂਸਲ ਨੂੰ ਵੀ ਦਿੱਤੀ ਗਈ ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਕੋਈ ਸੁੱਧ ਨਹੀਂ ਲਈ।

ਵੀਡੀਓ

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਿਰਮਾਣ ਕਾਰਨ ਨਾਲ ਦੇ ਮਕਾਨਾਂ ਦੀਆਂ ਕੰਧਾਂ 'ਤੇ ਤਰੇੜਾਂ ਤੱਕ ਆ ਗਈਆਂ।

ਜਦੋਂ ਇਸ ਸਬੰਧੀ ਈਓ ਮਨਵੀਰ ਗਿੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਇਹ ਮਾਮਲਾ ਮੇਰੇ ਧਿਆਨ ਵਿੱਚ ਨਹੀਂ ਸੀ। ਹੁਣ ਮੌਕੇ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਬਣਦਾ ਐਕਸ਼ਨ ਲੈ ਲਿਆ ਜਾਵੇਗਾ।

ਵੀਡੀਓ

ABOUT THE AUTHOR

...view details