ਮੋਹਾਲੀ: ਮੋਹਾਲੀ ਦੇ ਸੈਕਟਰ 69 'ਚ ਨਿੱਜੀ ਹਸਪਤਾਲ ਵਲੋਂ ਮ੍ਰਿਤਕ ਦੀ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਨਾ ਦੇਣ ਦਾ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ। ਦੱਸਿਆ ਜਾ ਰਿਹਾ ਹੈ ਕਿ ਨਾਲਾਗੜ੍ਹ ਦੇ ਸਾਬਕਾ ਕਾਂਗਰਸੀ ਲੀਡਰ ਅਤੇ ਐਡਵੋਕੇਟ ਅਸੀਮ ਸ਼ਰਮਾ ਦੀ ਮੋਹਾਲੀ ਦੇ ਸੈਕਟਰ 69 'ਚ ਬਣੇ ਮਾਊਂਟ ਸਟਾਰ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ।
ਹਸਪਤਾਲ ਪ੍ਰਬੰਧਕਾਂ ਵੱਲੋਂ ਮ੍ਰਿਤਕ ਦੇਹ ਨਾ ਦੇਣ ਤੇ ਮਾਮਲਾ ਗਰਮਾਇਆ: ਹੋਇਆ ਰਾਜ਼ੀਨਾਮਾ ਇਹ ਵੀ ਪੜ੍ਹੋ:ਪੰਜਾਬ 'ਚ ਹੁਣ ਮਿੰਨੀ ਲਾਕਡਾਊਨ, ਠੇਕਿਆਂ ਸਮੇਤ ਕਰਿਆਨਾ ਸਟੋਰ ਖੋਲ੍ਹਣ ਦੀ ਆਗਿਆ
ਜਿਸ ਨੂੰ ਲੈਕੇ ਪਰਿਵਾਰ ਵਲੋਂ ਹੰਗਾਮਾ ਕੀਤਾ ਗਿਆ ਅਤੇ ਪਰਿਵਾਰ ਵਲੋਂ ਹਸਪਤਾਲ ਪ੍ਰਬੰਧਕਾਂ 'ਤੇ ਵੱਧ ਪੈਸੇ ਲੈਣ ਦੇ ਇਲਜ਼ਾਮ ਵੀ ਲਗਾਏ ਗਏ। ਪਰਿਵਾਰ ਦਾ ਕਹਿਣਾ ਕਿ ਹਸਪਤਾਲ ਪ੍ਰਬੰਧਕਾਂ ਵਲੋਂ ਮ੍ਰਿਤਕ ਦੇਹ ਦੇਣ ਦੇ ਬਦਲੇ ਨੌਂ ਲੱਖ ਤੀਹ ਹਜ਼ਾਰ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਨੂੰ ਲੈਕੇ ਵਿਵਾਦ ਖੜਾ ਹੋ ਗਿਆ। ਇਸ ਦੇ ਚੱਲਦਿਆਂ ਬਾਅਦ 'ਚ ਹਸਪਤਾਲ ਪ੍ਰਬੰਧਕਾਂ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ 'ਚ ਅੱਠ ਲੱਖ ਤੀਹ ਹਜ਼ਾਰ 'ਚ ਦੇਣ ਦੀ ਸਹਿਮਤੀ ਬਣੀ।
ਇਹ ਵੀ ਪੜ੍ਹੋ:ਪੰਜਾਬ ਸਰਕਾਰ 10 ਦਿਨ 'ਚ ਹਸਪਤਾਲਾਂ 'ਚ 25 ਫੀਸਦੀ ਬੈੱਡਾਂ 'ਚ ਕਰੇਗੀ ਵਾਧਾ-ਓਪੀ ਸੋਨੀ