ਪੰਜਾਬ

punjab

ETV Bharat / state

ਹੋਮ ਗਾਰਡ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਸਰਕਾਰ ਨੂੰ ਤਿੱਖੀ ਚਿਤਾਵਨੀ - ਮੋਹਾਲੀ

ਮੋਹਾਲੀ: ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਪੱਕਾ ਧਰਨਾ ਲਾਈ ਬੈਠੇ ਹੋਮਗਾਰਡ ਆਸ਼ਰਿਤਾਂ ਦੇ ਯੂਨੀਅਨ ਬੈਨਰ ਹੇਠਾਂ ਧਰਨਾ ਲਗਾਕੇ ਬੈਠੇ ਯੂਨੀਅਨ ਲੀਡਰਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਪਣੇ ਪਰਿਵਾਰ ਜਿਹੜੇ ਕਿ ਹੋਮਗਾਰਡ ਵਿੱਚ ਡਿਊਟੀ ਦੌਰਾਨ ਰੁਖਸਤ ਹੋ ਗਏ ਸਨ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਗਈ, ਨੌਕਰੀ ਨੂੰ ਲੈਣ ਲਈ ਸਰਕਾਰ ਖਿਲਾਫ਼ ਲਗਾਤਾਰ ਸੰਘਰਸ਼ ਕਰ ਰਹੇ ਹਨ।

ਹੋਮਗਾਰਡ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਸਰਕਾਰ ਨੂੰ ਤਿੱਖੀ ਚਿਤਾਵਨੀ
ਹੋਮਗਾਰਡ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਸਰਕਾਰ ਨੂੰ ਤਿੱਖੀ ਚਿਤਾਵਨੀ

By

Published : Sep 7, 2021, 1:25 PM IST

ਮੋਹਾਲੀ: ਪਿਛਲੇ ਲੰਬੇ ਸਮੇਂ ਤੋਂ ਮੋਹਾਲੀ ਦੇ ਫੇਸ ਅੱਠ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਪੱਕਾ ਧਰਨਾ ਲਾਈ ਬੈਠੇ ਹੋਮਗਾਰਡ ਆਸ਼ਰਿਤਾਂ ਦੇ ਯੂਨੀਅਨ ਬੈਨਰ ਹੇਠਾਂ ਧਰਨਾ ਲਗਾਕੇ ਬੈਠੇ ਯੂਨੀਅਨ ਲੀਡਰਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਪਣੇ ਪਰਿਵਾਰ ਜਿਹੜੇ ਕਿ ਹੋਮਗਾਰਡ ਵਿੱਚ ਡਿਊਟੀ ਦੌਰਾਨ ਰੁਖਸਤ ਹੋ ਗਏ ਸਨ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਗਈ, ਨੌਕਰੀ ਨੂੰ ਲੈਣ ਲਈ ਸਰਕਾਰ ਖਿਲਾਫ਼ ਲਗਾਤਾਰ ਸੰਘਰਸ਼ ਕਰ ਰਹੇ ਹਨ। ਪਰ ਹਾਲਾਤ ਇਹ ਹੈ ਕਿ ਸਰਕਾਰ ਉਨ੍ਹਾਂ ਦੇ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ ਜਿਸ ਕਰਕੇ ਹੁਣ ਉਨ੍ਹਾਂ ਨੇ ਮਰਨ ਵਰਤ ਦਾ ਫੈਸਲਾ ਕੀਤਾ ਹੈ ਇਸ ਗੱਲ ਦਾ ਪ੍ਰਗਟਾਵਾ ਅੱਜ ਮੋਹਾਲੀ ਪ੍ਰੈੱਸ ਕਲੱਬ ਵਿੱਚ ਹੋਮ ਗਾਰਡ ਯੂਨੀਅਨ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਆਯੋਜਿਤ ਇਕ ਪ੍ਰੈੱਸ ਕਾਨਫਰੰਸ ਰਾਹੀਂ ਕੀਤੀ ਗਈ।

ਹੋਮ ਗਾਰਡ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਸਰਕਾਰ ਨੂੰ ਤਿੱਖੀ ਚਿਤਾਵਨੀ


ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਹੋਮ ਗਾਰਡ ਯੂਨੀਅਨ ਦੇ ਪੰਜਾਬ ਪ੍ਰਧਾਨ ਵਿਸਾਖਾ ਸਿੰਘ ਨੇ ਕਿਹਾ, ਕਿ ਪੰਜਾਬ ਵਿੱਚ ਲਗਭਗ 327 ਪਰਿਵਾਰ ਨੇ ਜੋ ਹੋਮਗਾਰਡ ਦੇ ਵਾਰਿਸ਼ਾਂ ਖਾਤਿਰ ਪੱਕੀ ਨੌਕਰੀ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਵੱਲ ਧਿਆਨ ਨਹੀਂ ਦੇ ਰਹੀ ਹੈ ਜਿਸ ਕਰਕੇ ਉਹ ਥੱਕ ਹਾਰਕੇ ਹੁਣ ਮਰਨ ਵਰਤ 'ਤੇ ਬੈਠਣ ਲਈ ਮਜਬੂਰ ਹੋ ਰਹੇ ਹਨ।

ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਬਿਹਤਰ ਹੋਵੇਗਾ ਸਰਕਾਰ ਉਨ੍ਹਾਂ ਦੀ ਮੰਗਾਂ ਵੱਲ ਧਿਆਨ ਦੇਵੇ ਉਨ੍ਹਾਂ ਦੀ ਜਾਇਜ਼ ਮੰਗ ਹੈ ਪਰ ਸਰਕਾਰ ਇਸ ਦੇ ਬਾਵਜੂਦ ਵੀ ਧਿਆਨ ਨਹੀਂ ਦੇ ਰਹੀ ਹੈ ਉਹ ਵੱਖ ਵੱਖ ਅਧਿਕਾਰੀਆਂ ਤੇ ਡੀਜੀਪੀ ਪੰਜਾਬ ਪੰਜਾਬ ਨੂੰ ਵੀ ਮਿਲ ਚੁੱਕੇ ਹਨ ।

ਪੰਜਾਬ ਸਰਕਾਰ ਦੇ ਸਾਢੇ ਚਾਰ ਸਾਲ ਦਾ ਸਮਾਂ ਬੀਤਣ ਤੋਂ ਬਾਅਦ ਹੁਣ ਵੱਖ-ਵੱਖ ਯੂਨੀਅਨ 'ਚ ਟੀਚਰ ਹੋਣ ਜਾਂ ਸਟੈਨੋ ਹੋਣ ਜਾਂ ਹੋਮਗਾਰਡ ਵਾਰਸਾਂ ਦੇ ਪਰਿਵਾਰਿਕ ਮੈਂਬਰ ਹੋਣ, ਸਰਕਾਰ ਦੇ ਖਿਲਾਫ ਆਪਣੀ ਆਵਾਜ਼ ਲਗਾਤਾਰ ਬੁਲੰਦ ਕਰ ਰਹੇ ਹਨ ਇਸੇ ਲੜੀ ਤਹਿਤ ਅੱਜ ਹੋਮਗਾਰਡ ਯੂਨੀਅਨ ਵਾਰਿਸ ਦੇ ਬੈਨਰ ਹੇਠਾਂ ਯੂਨੀਅਨ ਲੀਡਰਾਂ ਨੇ ਚਿਤਾਵਨੀ ਦਿੱਤੀ। ਜੇ ਸਰਕਾਰ ਨੇ ਉਨ੍ਹਾਂ ਦੀ ਮੰਗ ਨਾ ਪੂਰੀ ਕੀਤੀ ਤਾਂ ਉਹ ਕਿਸੇ ਵੀ ਕੀਮਤ 'ਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਜੇ ਉਨ੍ਹਾਂ ਨਾਲ ਕੋਈ ਵੀ ਉਨੀ ਵੀਹ ਦੀ ਗੱਲ ਹੁੰਦੀ ਹੈ ਉਸ ਲਈ ਪੰਜਾਬ ਸਰਕਾਰ ਹੀ ਜ਼ਿੰਮੇਵਾਰ ਹੋਵੇਗੀ।

ਇਹ ਵੀ ਪੜੋ: ਰੋਡਵੇਜ਼ ਠੇਕਾ ਮੁਲਾਜ਼ਮ ਹੜਤਾਲ: ਸਿਸਵਾਂ ਫਾਰਮ ਹਾਊਸ ਘੇਰਨ ਦਾ ਐਕਸ਼ਨ ਮੁਲਤਵੀ

ABOUT THE AUTHOR

...view details