ਮੁਹਾਲੀ: ਕੋਰੋਨਾ ਕਾਰਨ ਲੱਗੇ ਲੌਕਡਾਊਨ 'ਚ ਜਿੱਥੇ ਕਈ ਸਕੂਲਾਂ ਵੱਲੋਂ ਫੀਸਾਂ ਮੰਗੀਆਂ ਜਾ ਰਹੀਆਂ ਹਨ ਤੇ ਮਾਣਯੋਗ ਅਦਾਲਤ ਵੱਲੋਂ ਸਕੂਲਾਂ ਨੂੰ ਮਾਪਿਆਂ ਤੋਂ 70 ਫੀਸਦੀ ਫੀਸ ਲੈਣ ਦਾ ਆਦੇਸ਼ ਜਾਰੀ ਹੋਇਆ ਹੈ। ਉੱਥੇ ਹੀ ਮੁਹਾਲੀ ਦੇ ਹੋਲੀ ਕਿਡਜ਼ ਸਕੂਲ ਦੇ ਡਾਇਰੈਕਟਰ ਨੇ ਸਕੂਲ ਦੀਆਂ ਫੀਸਾਂ ਲੈਣ ਤੋਂ ਇਨਕਾਰ ਕਰ ਦਿੱਤਾ ਹੈ, ਜੋ ਕਿ ਬਹੁਤ ਸ਼ਲਾਘਾਯੋਗ ਉਪਰਾਲਾ ਹੈ।
ਹੌਲੀ ਕਿਡਜ਼ ਸਕੂਲ ਦੇ ਡਾਇਰੈਕਟਰ ਨੇ ਦੱਸਿਆ ਕਿ ਇਸ ਸੰਕਟ ਭਰੀ ਸਥਿਤੀ 'ਚ ਸਾਨੂੰ ਸਾਰਿਆਂ ਨੂੰ ਇੱਕ ਦੂਜਾ ਦਾ ਸਹਿਯੋਗ ਤੇ ਮਨੋਬਲ 'ਚ ਵਾਧਾ ਕਰਨ ਦੀ ਲੋੜ ਹੈ ਨਾ ਕਿ ਇੱਕ ਦੂਜੇ 'ਤੇ ਫੀਸਾਂ ਦਾ ਦਬਾਅ ਪਾਉਣ ਦੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਕੂਲ ਕਿਸੇ ਵੀ ਮਾਪੇ ਨੂੰ ਸਕੂਲ ਦੀ ਫੀਸ ਬਾਰੇ ਕਹਿੰਦਾ ਹੈ ਤਾਂ ਉਸ ਨੂੰ ਮਾਪੇ ਦੇ ਹਾਲਾਤਾਂ ਤੋਂ ਵੀ ਜਾਣੂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਡਾਕਟਰ ਮਰੀਜ਼ ਦੀ ਜੇਬ ਦੇ ਹਿਸਾਬ ਨਾਲ ਉਸ ਨੂੰ ਘੱਟ ਕੀਮਤ ਵਾਲੀ ਦਵਾਈ ਦਿੰਦਾ ਹੈ ਉਸੇ ਤਰ੍ਹਾਂ ਸਕੂਲ ਨੂੰ ਵੀ ਬੱਚਿਆਂ ਦੇ ਮਾਪਿਆਂ ਬਾਰੇ ਵੀ ਸੋਚਣਾ ਚਾਹੀਦਾ ਹੈ।