ਮੋਹਾਲੀ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਡੀਐੱਸਪੀ ਅਤੁਲ ਸੋਨੀ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਡੀ ਐੱਸ ਪੀ ਦੀ ਗ੍ਰਿਫ਼ਤਾਰੀ ਉੱਪਰ 31 ਜਨਵਰੀ ਤੱਕ ਰੋਕ ਲਗਾ ਦਿੱਤੀ ਗਈ ਸੀ। ਦੱਸ ਦੇਈਏ ਕਿ ਡੀ ਐੱਸ ਪੀ ਉੱਪਰ ਉਨ੍ਹਾਂ ਦੀ ਪਤਨੀ ਵੱਲੋਂ ਮੋਹਾਲੀ ਦੇ ਫੇਜ਼ 8 ਥਾਣੇ 'ਚ ਗੋਲੀ ਚਲਾਉਣ ਦਾ ਆਰੋਪ ਲਗਾਇਆ ਗਿਆ ਸੀ। ਪਰ ਇਸ ਮਾਮਲੇ ਦੇ ਵਿੱਚ ਅਗਲੇ ਹੀ ਦਿਨ ਡੀ ਐੱਸ ਪੀ ਸੋਨੀ ਦੀ ਪਤਨੀ ਸੁਨੀਤਾ ਸੋਨੀ ਵੱਲੋਂ ਮੋਹਾਲੀ ਪੁਲਿਸ ਨੂੰ ਦਰਖ਼ਾਸਤ ਵਾਪਸ ਲੈਣ ਲਈ ਐਫੀਡੈਵਟ ਭੇਜਿਆ ਸੀ।
ਹਾਈ ਕੋਰਟ ਵੱਲੋਂ ਡੀਐੱਸਪੀ ਅਤੁਲ ਸੋਨੀ ਦੀ ਜ਼ਮਾਨਤ ਮਨਜ਼ੂਰ - ਡੀਐੱਸਪੀ ਅਤੁਲ ਸੋਨੀ ਦੀ ਜ਼ਮਾਨਤ ਮਨਜ਼ੂਰ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਡੀਐੱਸਪੀ ਅਤੁਲ ਸੋਨੀ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਡੀ ਐੱਸ ਪੀ ਦੀ ਗ੍ਰਿਫ਼ਤਾਰੀ ਉੱਪਰ 31 ਜਨਵਰੀ ਤੱਕ ਰੋਕ ਲੱਗ ਗਈ ਹੈ।
ਇਸ ਉੱਤੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਨੂੰ ਅਗਵਾ ਕਰਕੇ ਇਹ ਐਫੀਡੈਵਟ ਮੇਲ ਕਰਵਾਇਆ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਵਲੋਂ ਇਹ ਐਫੀਡੇਵਟ ਨਾ-ਮਨਜ਼ੂਰ ਕਰ ਦਿੱਤਾ। ਇਸ ਦੇ ਨਾਲ ਹੀ ਡੀਐੱਸਪੀ ਵੱਲੋਂ ਮੋਹਾਲੀ ਸੈਸ਼ਨ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਜਿਸ ਮੌਕੇ ਉਨ੍ਹਾਂ ਦੀ ਪਤਨੀ ਵੀ ਮੌਜੂਦ ਰਹੀ।
ਪਰ ਕੋਰਟ ਵੱਲੋਂ ਇਸ ਨੂੰ ਨਾ ਮਨਜ਼ੂਰ ਕਰ ਦਿੱਤਾ ਗਿਆ। ਫਿਰ ਡੀਐੱਸਪੀ ਵੱਲੋ ਬੀਤੇ ਦਿਨੀਂ ਹਾਈ ਕੋਰਟ 'ਚ ਇਹ ਅਰਜ਼ੀ ਲਗਾਈ ਗਈ, ਜੋ ਮਨਜ਼ੂਰ ਹੋ ਗਈ ਅਤੇ ਡੀਐੱਸਪੀ ਦੀ ਗ੍ਰਿਫ਼ਤਾਰੀ ਉਪਰ 31 ਜਨਵਰੀ ਤੱਕ ਰੋਕ ਲੱਗ ਗਈ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 31 ਜਨਵਰੀ ਨੂੰ ਹੋਵੇਗੀ।