ਮੋਹਾਲੀ :ਪਿੰਡ ਘਢੋਲੀ ਵਿਖੇ ਨੇਤਰਹੀਣ ਪਰਿਵਾਰ ਦੀ ਸਹਾਇਤਾ ਕਰਦਿਆਂ ‘ਜੀਵਨਜੋਤ ਸੇਵਾ ਸੁਸਾਇਟੀ‘ ਤੇ ‘ਖ਼ਾਲਸਾ ਚੈਨਲ‘ ਨਿਊ ਚੰਡੀਗੜ੍ਹ ਨੇ ਅੱਗੇ ਆ ਕੇ ਇਲਾਜ ਸ਼ੁਰੂ ਕਰਵਾਇਆ ਹੈ।
ਘਢੋਲੀ ਦੇ ਨੇਤਰਹੀਣ ਪਰਿਵਾਰ ਦੀ ਸਮਾਜਸੇਵੀ ਸੰਸਥਾਂ ਨੇ ਫੜੀ ਬਾਂਹ - ਨੇਤਰਹੀਣ ਪਰਿਵਾਰ
ਪਿੰਡ ਦੇ ਨੇਤਰਹੀਣ ਪਰਿਵਾਰ ਦੀ ਸਹਾਇਤਾ ਲਈ ਸਮਾਜਸੇਵੀ ਸੰਸਥਾ ਅੱਗੇ ਆਈ ਹੈ। ਉਨ੍ਹਾਂ ਨੇ ਪਰਿਵਾਰ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਭਾਈ ਹਰਜੀਤ ਸਿੰਘ ਹਰਮਨ, ਰਵਿੰਦਰ ਸਿੰਘ ਵਜੀਦਪੁਰ ਤੇ ਕਮਲਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਪਰਿਵਾਰ ਚ ਬਜ਼ੁਰਗ ਮਾਤਾ ਅਤੇ ਉਸਦੀਆਂ ਦੋ ਲੜਕੀਆਂ ਤੇ ਦੋ ਲੜਕੇ ਜੋ ਕਿ ਅੱਖਾਂ ਤੋਂ ਨਾ ਦਿਸਣ ਕਾਰਨ ਆਪਣੀ ਸੰਭਾਲ ਅਤੇ ਗੁਜ਼ਾਰੇ ਤੋਂ ਵੀ ਅਸਮਰੱਥ ਹਨ।
ਉਨ੍ਹਾਂ ਦੇ ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਸੁਸਾਇਟੀ ਵੱਲੋਂ ਸਮਾਜ ਦਰਦੀਆਂ ਦੀ ਸਹਾਇਤਾ ਨਾਲ ਮੁਲਾਂਪੁਰ ਸਥਿਤ ਦਸਮੇਸ਼ ਆਈ ਹਸਪਤਾਲ ਵਿਖੇ ਟੈਸਟ ਕਰਵਾਏ ਗਏ। ਜਿਸ ਦੌਰਾਨ ਡਾਕਟਰਾਂ ਨੇ ਅਪ੍ਰੇਸ਼ਨ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਦੀ ਕੁਝ ਰੌਸ਼ਨੀ ਵਧਣ ਦੀ ਆਸ ਜਤਾਈ ਹੈ। ਇਨ੍ਹਾਂ ਪਰਿਵਾਰ ਦੀ ਸਹਾਇਤਾ ਲਈ ਹੋਰਨਾਂ ਸੰਸਥਾਵਾਂ ਨੂੰ ਵੀ ਮਦਦ ਦੀ ਅਪੀਲ ਕੀਤੀ।