ਪੰਜਾਬ

punjab

ETV Bharat / state

ਹਨੂੰਮਾਨ ਮੰਦਿਰ 'ਚ ਅਘੋਰੀ ਔਰਤਾਂ ਨਾਲ ਕਰਦਾ ਸੀ ਬਲਾਤਕਾਰ, ਸਾਬਕਾ ਮੇਅਰ ਨੇ ਕੀਤਾ ਪਰਦਾਫਾਸ਼ - ਔਰਤ ਨਾਲ ਬਲਾਤਕਾਰ

ਮੋਹਾਲੀ 'ਚ ਸਥਿਤ ਹਨੂੰਮਾਨ ਮੰਦਿਰ 'ਚ ਇਕ ਅਘੋਰੀ ਵੱਲੋਂ ਹਵਨ ਦੀ ਰਸਮ ਅਦਾ ਕਰਨ ਦੀ ਵੀਡੀਓ ਸਾਹਮਣੇ ਆਈ ਹੈ। ਅਘੋਰੀ ਮੰਦਰ 'ਚ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੇੜੇ ਹਵਨ ਕੁੰਡ 'ਚ ਅੰਡੇ ਅਤੇ ਸ਼ਰਾਬ ਚੜ੍ਹਾ ਰਹੇ ਸਨ। ਉਹ ਸਿੱਧ ਕਿਰਿਆ ਦੇ ਨਾਂ 'ਤੇ ਔਰਤ ਨਾਲ ਬਲਾਤਕਾਰ ਕਰਨ ਵਾਲਾ ਸੀ।

ਹਨੂੰਮਾਨ ਮੰਦਿਰ 'ਚ ਅਘੋਰੀ ਔਰਤਾਂ ਨਾਲ ਕਰਦਾ ਸੀ ਬਲਾਤਕਾਰ, ਸਾਬਕਾ ਮੇਅਰ ਨੇ ਕੀਤਾ ਪਰਦਾਫਾਸ਼
ਹਨੂੰਮਾਨ ਮੰਦਿਰ 'ਚ ਅਘੋਰੀ ਔਰਤਾਂ ਨਾਲ ਕਰਦਾ ਸੀ ਬਲਾਤਕਾਰ, ਸਾਬਕਾ ਮੇਅਰ ਨੇ ਕੀਤਾ ਪਰਦਾਫਾਸ਼

By

Published : Aug 1, 2022, 5:34 PM IST

ਮੋਹਾਲੀ :ਪੰਜਾਬ ਦੇ ਮੋਹਾਲੀ ਜ਼ਿਲੇ ਦੇ ਪਿੰਡ ਪਰਚ 'ਚ ਸਥਿਤ ਹਨੂੰਮਾਨ ਮੰਦਿਰ 'ਚ ਇਕ ਅਘੋਰੀ ਵੱਲੋਂ ਹਵਨ ਦੀ ਰਸਮ ਅਦਾ ਕਰਨ ਦੀ ਵੀਡੀਓ ਸਾਹਮਣੇ ਆਈ ਹੈ। ਸੂਚਨਾ ਮਿਲਣ 'ਤੇ ਚੰਡੀਗੜ੍ਹ ਨਗਰ ਨਿਗਮ ਦੀ ਸਾਬਕਾ ਮੇਅਰ ਪੂਨਮ ਸ਼ਰਮਾ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੀ ਅਤੇ ਅਘੋਰੀ, ਇਕ ਬਜ਼ੁਰਗ ਔਰਤ ਅਤੇ ਉਸ ਦੇ ਨਾਲ ਜਾ ਰਹੇ ਲੜਕੇ ਨੂੰ ਫੜ ਲਿਆ। ਅਰਧ ਨਗਨ ਹਾਲਤ 'ਚ ਮਿਲੀ ਔਰਤ ਨੂੰ ਵੀ ਬਚਾਇਆ। ਰਿਕਾਰਡਿੰਗ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ।




ਹਨੂੰਮਾਨ ਮੰਦਿਰ 'ਚ ਅਘੋਰੀ ਔਰਤਾਂ ਨਾਲ ਕਰਦਾ ਸੀ ਬਲਾਤਕਾਰ, ਸਾਬਕਾ ਮੇਅਰ ਨੇ ਕੀਤਾ ਪਰਦਾਫਾਸ਼



ਵੀਡੀਓ ਮੁਤਾਬਕ ਅਘੋਰੀ ਮੰਦਰ 'ਚ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੇੜੇ ਹਵਨ ਕੁੰਡ 'ਚ ਅੰਡੇ ਅਤੇ ਸ਼ਰਾਬ ਚੜ੍ਹਾ ਰਹੇ ਸਨ। ਉਹ ਸਿੱਧ ਕਿਰਿਆ ਦੇ ਨਾਂ 'ਤੇ ਔਰਤ ਨਾਲ ਬਲਾਤਕਾਰ ਕਰਨ ਵਾਲਾ ਸੀ। ਉਹ ਸ਼ਰਾਬੀ ਅਤੇ ਨੰਗਾ ਸੀ। ਬਾਬੇ ਨੇ ਔਰਤ ਨੂੰ ਵੀ ਅੱਧਾ ਨੰਗਾ ਕਰ ਦਿੱਤਾ ਸੀ। ਹਵਨ ਕੁੰਡ ਦੇ ਕੋਲ ਇੱਕ ਆਰਾ ਅਤੇ ਇੱਕ ਸੋਟੀ ਵੀ ਸੀ। ਸ਼ੱਕ ਹੈ ਕਿ ਉਸ ਨੇ ਔਰਤ ਦੀ ਬਲੀ ਵੀ ਦਿੱਤੀ ਹੋ ਸਕਦੀ ਹੈ।




ਪਖੰਡੀ, ਪੀੜਤ ਔਰਤ ਅਤੇ ਉਸ ਦੀ ਮਾਂ ਅਤੇ ਸਾਥੀ ਲੜਕੇ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਦੇ ਪਿੰਡ ਧਨਾਸ ਦੀ ਔਰਤ ਇਸ ਅਘੋਰੀ ਦਾ ਸ਼ਿਕਾਰ ਹੋਣ ਤੋਂ ਬਚ ਗਈ। ਹਾਲਾਂਕਿ ਪੂਨਮ ਸ਼ਰਮਾ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਦਾ ਸਾਮਾਨ ਮੌਕੇ 'ਤੇ ਮੌਜੂਦ ਸੀ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਪ੍ਰਥਾ ਪਿਛਲੇ ਕਾਫੀ ਸਮੇਂ ਤੋਂ ਚੱਲੀ ਆ ਰਹੀ ਹੈ ਅਤੇ ਪੀੜਤ ਔਰਤਾਂ ਸ਼ਰਮ ਦੇ ਮਾਰੇ ਸ਼ਿਕਾਇਤ ਕਰਨ ਲਈ ਅੱਗੇ ਨਹੀਂ ਆਈਆਂ।



ਉਨ੍ਹਾਂ ਦੀ ਟੀਮ ਦੇ ਇੱਕ ਮੈਂਬਰ ਨੇ ਪੂਨਮ ਸ਼ਰਮਾ ਨੂੰ ਫੋਨ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਹ ਸਟਿੰਗ ਆਪ੍ਰੇਸ਼ਨ ਕਰਨ ਲਈ ਟੀਮ ਸਮੇਤ ਮੌਕੇ 'ਤੇ ਪਹੁੰਚੀ ਅਤੇ ਦੋਸ਼ੀਆਂ ਨੂੰ ਦਬੋਚ ਲਿਆ। ਪਿੰਡ ਦੇ ਪੰਚਾਂ-ਸਰਪੰਚਾਂ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਅਤੇ ਬਾਬੇ ਦੇ ਹੱਥਕੰਡੇ ਦਿਖਾਏ ਗਏ।



ਪਿੰਡ ਦੇ ਪੰਚਾਇਤ ਮੈਂਬਰ ਨੇ ਕਿਹਾ ਕਿ ਬੜੀ ਸ਼ਰਮਨਾਕ ਗੱਲ ਹੈ ਕਿ ਧਾਰਮਿਕ ਸਥਾਨ ’ਤੇ ਗਲਤ ਕੰਮ ਕੀਤਾ ਗਿਆ ਹੈ। ਜਿੱਥੇ ਇਹ ਧਾਰਮਿਕ ਸਥਾਨ ਹੈ, ਉੱਥੇ ਪਿੰਡ ਨੂੰ ਜਾਣ ਵਾਲੀ ਮੁੱਖ ਸੜਕ ਹੈ। ਛੋਟੀ ਪੜਾਚ, ਨਾਡਾ, ਸਿਉਂਕ ਅਤੇ ਜੈਅੰਤੀ ਮਾਜਰੀ ਆਦਿ ਥਾਵਾਂ ਤੋਂ ਲੋਕ ਇੱਥੋਂ ਆਉਂਦੇ-ਜਾਂਦੇ ਹਨ। ਜਿਸ ਮੰਦਿਰ/ਡੇਰੇ ਵਿਚ ਇਹ ਕਾਲਾ ਕਾਰਨਾਮਾ ਹੋ ਰਿਹਾ ਸੀ, ਉਹ ਬਾਬਾ ਬਜਰੰਗ ਬਲੀ ਦਾ ਮੰਦਰ ਹੈ।



ਇਹ ਵੀ ਪੜ੍ਹੋ :-ਤੇਜ਼ ਮੀਂਹ ਪੈਣ ਕਾਰਨ ਪਾਣੀ ‘ਚ ਡੁੱਬੇ ਲੋਕਾਂ ਦੇ ਘਰ, ਇੰਝ ਬਚਾਈ ਜਾਨ

ABOUT THE AUTHOR

...view details