ਕੁਰਾਲੀ: ਗ੍ਰਾਮ ਪੰਚਾਇਤ ਖੇੜਾ ਵੱਲੋਂ ਪਿੰਡ ਦੇ ਲੋੜਵੰਦ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹਾਂ ਲਈ ਸਹਾਇਤਾ ਰਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਸਰਪੰਚ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੰਚਾਇਤੀ ਚੋਣਾਂ ਸਮੇਂ ਹੋਰ ਵਿਕਾਸ ਦੇ ਕੰਮਾਂ ਸਮੇਤ ਲੋੜਵੰਦ ਕੁੜੀਆਂ ਦੇ ਵਿਆਹਾਂ ਮੌਕੇ 5100 ਰੁਪਏ ਸਹਾਇਤਾ ਰਾਸ਼ੀ ਸ਼ਗਨ ਵੱਜੋਂ ਦੇਣ ਦਾ ਵਾਅਦਾ ਕੀਤਾ ਸੀ, ਜਿਸਦੀ ਸ਼ੁਰੂਆਤ ਪਿੰਡ ਦੇ ਇੱਕ ਪਰਿਵਾਰ ਦੀ ਕੁੜੀ ਦੇ ਵਿਆਹ ਮੌਕੇ ਇਹ ਸ਼ਗਨ ਦੇ ਕੇ ਕਰ ਦਿੱਤੀ ਗਈ।
ਗ੍ਰਾਮ ਪੰਚਾਇਤ ਖੇੜਾ ਵੱਲੋਂ ਧੀਆਂ ਲਈ ਸ਼ਗਨ ਸਹਾਇਤਾ ਦੀ ਮੁਹਿੰਮ ਸ਼ੁਰੂ - ਧੀਆਂ ਲਈ ਸ਼ਗਨ ਸਕੀਮ
ਗ੍ਰਾਮ ਪੰਚਾਇਤ ਖੇੜਾ ਵੱਲੋਂ ਪਿੰਡ ਦੇ ਲੋੜਵੰਦ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹਾਂ ਲਈ ਸਹਾਇਤਾ ਰਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਗ੍ਰਾਮ ਪੰਚਾਇਤ ਖੇੜਾ
ਇਹ ਵੀ ਪੜੋ: ਪ੍ਰਕਾਸ਼ ਸਿੰਘ ਬਾਦਲ ਦਾ ਮਨਾਇਆ ਗਿਆ 93ਵਾਂ ਜਨਮ ਦਿਨ, ਜਾਣੋਂ ਸਿਆਸੀ ਸਫ਼ਰ
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅੱਗੇ ਵੀ ਧੀਆਂ ਦੀ ਮਦਦ ਲਈ ਇਹ ਸੇਵਾ ਮੁਹਿੰਮ ਜਾਰੀ ਰਹੇਗੀ ਅਤੇ ਪਿੰਡ ਦੀਆਂ ਕੁੜੀਆਂ ਨੂੰ ਆਪਣੀ ਜਿੰਦਗੀ ‘ਚ ਨਿਰਭਰ ਬਣਾਉਣ ਲਈ ਕੋਰਸਾਂ ਦੀ ਸਿਖਲਾਈ ਵੀ ਦਿੱਤੀ ਜਾਵੇਗੀ। ਇਸ ਮੌਕੇ ਪੰਚ ਲਖਵਿੰਦਰ ਸਿੰਘ, ਪੰਚ ਭੁਪਿੰਦਰ ਕੌਰ ਸਮੇਤ ਹੋਰ ਪੰਚਾਇਤ ਮੈਂਬਰ ਮੌਜ਼ੂਦ ਸਨ।