ਪੰਜਾਬ

punjab

ETV Bharat / state

ਕੱਚੇ ਅਧਿਆਪਕਾਂ ਲਈ ਖੁਸ਼ਖਬਰੀ, ਮਿਠਾਈਆਂ ਵੰਡ ਮਨਾ ਰਹੇ ਹਨ ਜਸ਼ਨ... - ਕੱਚੇ ਅਧਿਆਪਕਾਂ ਲਈ ਖੁਸ਼ਖਬਰੀ

ਮੋਹਾਲੀ ਦੇ ਫੇਜ਼ ਅੱਠ ਸਥਿਤ ਸਿੱਖਿਆ ਭਵਨ ਦੇ ਸਾਹਮਣੇ ਪਿਛਲੇ ਲੰਬੇ ਸਮੇਂ ਤੋਂ ਧਰਨੇ ਤੇ ਬੈਠੇ ਕੱਚੇ ਅਧਿਆਪਕਾਂ ਦੀ ਮੰਗ ਆਖਿਰ ਅੱਜ ਪੂਰੀ ਹੋ ਗਈ ਹੈ 'ਤੇ ਉਹ ਜਸ਼ਨ ਮਨਾਉਂਦੇ ਹੋਏ ਮਿਠਾਈਆਂ ਵੰਡ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬਹੁਤ ਵੱਡੀ ਜਿੱਤ ਹੋਈ ਹੈ, ਇਹ ਉਨ੍ਹਾਂ ਦੇ ਜੀਵਨ ਵਿੱਚ ਬਹੁਤ ਵੱਡੀ ਖੁਸ਼ੀ ਦਾ ਦਿਨ ਹੈ ਕਿਉਂਕਿ ਬਗੈਰ ਕੁਝ ਖੋਹੇ ਉਨ੍ਹਾਂ ਨੂੰ ਇਹ ਕਾਮਯਾਬੀ ਮਿਲੀ ਹੈ।

ਕੱਚੇ ਅਧਿਆਪਕਾਂ ਲਈ ਖੁਸ਼ਖਬਰੀ
ਕੱਚੇ ਅਧਿਆਪਕਾਂ ਲਈ ਖੁਸ਼ਖਬਰੀ

By

Published : Sep 8, 2021, 9:07 PM IST

ਮੋਹਾਲੀ:ਜ਼ਿਲ੍ਹੇ ਦੇ ਫੇਜ਼ ਅੱਠ ਸਥਿਤ ਸਿੱਖਿਆ ਭਵਨ (Education Building located in Mohali Phase VIII) ਦੇ ਸਾਹਮਣੇ ਪਿਛਲੇ ਲੰਬੇ ਸਮੇਂ ਤੋਂ ਧਰਨੇ ਤੇ ਬੈਠੇ ਕੱਚੇ ਅਧਿਆਪਕਾਂ ਦੀ ਮੰਗ ਆਖਿਰ ਅੱਜ ਪੂਰੀ ਹੋ ਗਈ ਹੈ 'ਤੇ ਉਹ ਜਸ਼ਨ ਮਨਾਉਂਦੇ ਹੋਏ ਮਿਠਾਈਆਂ ਵੰਡ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬਹੁਤ ਵੱਡੀ ਜਿੱਤ ਹੋਈ ਹੈ, ਇਹ ਉਨ੍ਹਾਂ ਦੇ ਜੀਵਨ ਵਿੱਚ ਬਹੁਤ ਵੱਡੀ ਖੁਸ਼ੀ ਦਾ ਦਿਨ ਹੈ ਕਿਉਂਕਿ ਬਗੈਰ ਕੁਝ ਖੋਹੇ ਉਨ੍ਹਾਂ ਨੂੰ ਇਹ ਕਾਮਯਾਬੀ ਮਿਲੀ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਦੇ ਕੁਝ ਸਾਥੀ ਸ਼ਹੀਦ ਹੋ ਗਏ ਪਰ ਪਿਛਲੇ 84 ਦਿਨਾਂ ਤੋਂ ਸਿੱਖਿਆ ਭਵਨ ਦੀ ਮੰਜ਼ਿਲ 'ਤੇ ਚੜ੍ਹੇ ਸਾਥੀਆਂ ਨੇ ਲਗਾਤਾਰ ਧੁੱਪ ਗਰਮੀ ਬਰਸਾਤ ਦਾ ਮੌਸਮ ਝੇਲਿਆ 'ਤੇ ਅੱਜ ਉਨ੍ਹਾਂ ਨੂੰ ਸਹੀ ਸਲਾਮਤ ਥੱਲੇ ਉਤਾਰ ਲਿਆ ਹੈ। ਉਨ੍ਹਾਂ ਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਜਸ਼ਨ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਹ ਨੋਟੀਫਿਕੇਸ਼ਨ ਜਾਰੀ ਕਰਕੇ ਬਹੁਤ ਵੱਡੀ ਜਿੱਤ ਦਿੱਤੀ ਹੈ।

ਕੱਚੇ ਅਧਿਆਪਕਾਂ ਲਈ ਖੁਸ਼ਖਬਰੀ

ਇਸ ਦੌਰਾਨ ਕੱਚੇ ਅਧਿਆਪਕ ਯੂਨੀਅਨ (Raw Teachers Union) ਦੇ ਕਨਵੀਨਰ ਮੈਡਮ ਗਗਨ ਅਬੋਹਰ (Convener Madam Gagan Abohar) ਨੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਇਹ ਬਹੁਤ ਵੱਡੀ ਜਿੱਤ ਹੈ ਹਾਲਾਂਕਿ ਇਸ ਵਿੱਚ 93 ਸੌ 83 ਪੋਸਟਾਂ ਹਨ ਜਿਹੜੀਆਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਸਿੱਖਿਆ ਵਿਭਾਗ (Department of Education) ਵਿੱਚ ਸ਼ਾਮਲ ਕਰ ਉਸ ਦੀ ਨੋਟੀਫਿਕੇਸ਼ਨ (Notification) ਜਾਰੀ ਕਰ ਦਿੱਤੀ ਗਈ ਹੈ। ਇਹ ਬਹੁਤ ਖੁਸ਼ੀ ਦੀ ਗੱਲ ਹੈ 'ਤੇ ਉਨ੍ਹਾਂ ਦੇ ਜਿਹੜੇ 5 ਹਜ਼ਾਰ ਸਾਥੀ ਹਨ ਉਨ੍ਹਾਂ ਨੂੰ ਵੀ ਜਲਦ ਹੀ ਉਨ੍ਹਾਂ ਲਈ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਮਿਹਨਤ ਦਾ ਫਲ ਮਿਲਣਾ ਚਾਹੀਦਾ ਹੈ। ਇਸ ਮੌਕੇ 84 ਦਿਨ੍ਹਾਂ ਤੋਂ ਸਿੱਖਿਆ ਭਵਨ ਦੀ ਮੰਜ਼ਿਲ ਕੇ ਚੜ੍ਹੇ ਸਾਥੀਆਂ ਦੇ ਪਰਿਵਾਰਿਕ ਮੈਂਬਰਾਂ ਨੇ ਵੀ ਉਸ ਸਥਾਨ ਤੇ ਪਹੁੰਚ ਕੇ ਖੁਸ਼ੀ ਮਨਾਈ ਅਤੇ ਮਿਠਾਈ ਵੰਡੀ ਗਈ।

ਪਿਛਲੇ ਲੰਬੇ ਸਮੇਂ ਤੋਂ ਸਿੱਖਿਆ ਪਾਉਣ ਦੀ ਸਾਥੀ ਮੰਜ਼ਿਲ 'ਤੇ ਚੜ੍ਹ ਕੇ ਧਰਨਾ ਪ੍ਰਦਰਸ਼ਨ ਕਰਨ ਵਾਲੇ ਅਤੇ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਸਾਥੀ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਭਰੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਅਤੇ ਕਿਵੇਂ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਇਸ ਸੰਘਰਸ ਵਿੱਚ ਡਟੇ ਰਹੇ।

ਇਸ ਦੌਰਾਨ ਕੱਚੇ ਅਧਿਆਪਕ ਯੂਨੀਅਨ (Raw Teachers) ਦੇ ਕਨਵੀਨਰ ਦਵਿੰਦਰ ਸਿੰਘ (Convener Davinder Singh) ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਵੱਡੀ ਗੱਲ ਹੈ ਕਿ ਹਾਲਾਂਕਿ ਇਸ ਕਾਮਯਾਬੀ ਲਈ ਉਹਨਾਂ ਨੂੰ ਬੜੀ ਮਿਹਨਤ ਕਰਨੀ ਪਈ ਪੁਲਿਸ ਦੇ ਡੰਡੇ ਖਾਣੇ ਪਏ ਸੰਘਰਸ਼ ਕਰਨਾ ਪਿਆ। ਇਹ ਜਿੱਤ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਤੇ ਬਹੁਤ ਵੱਡੀ ਖ਼ੁਸੀ ਦੀ ਗੱਲ ਹੈ।

ਪਿਛਲੇ ਲੰਬੇ ਸਮੇਂ ਤੋਂ ਸਿੱਖਿਆ ਭਵਨ ਦੇ ਸਾਹਮਣੇ ਕੱਚੇ ਅਧਿਆਪਕਾਂ ਦਾ ਧਰਨਾ ਚੱਲ ਰਿਹਾ ਸੀ ਹਾਲਾਂਕਿ ਜਿਨ੍ਹਾਂ ਵਿੱਚੋਂ ਕੁੱਲ 13 ਹਜ਼ਾਰ ਦੇ ਕਰੀਬ ਕੱਚੇ ਅਧਿਆਪਕ ਜਿਹੜੇ ਕਿ ਵੱਖ-ਵੱਖ ਪੋਸਟਾਂ ਤੇ ਕੰਮ ਕਰਦੇ ਸਨ। ਪੰਜਾਬ ਸਰਕਾਰ (Government of Punjab) ਨੇ ਇਨ੍ਹਾਂ ਨੂੰ ਸਿੱਖਿਆ ਵਿਭਾਗ (Department of Education) ਵਿੱਚ ਸ਼ਾਮਿਲ ਨਹੀਂ ਕੀਤਾ ਸੀ ਪਰ ਬੀਤੇ ਦਿਨੀਂ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਸਰਕਾਰ ਨੇ ਐਲਾਨ ਕਰ ਦਿੱਤਾ ਗਿਆ ਹੈ ਕਿ ਇਨ੍ਹਾਂ ਸਾਰਿਆਂ ਨੂੰ ਜਿਨ੍ਹਾਂ 'ਚ 83-83 ਪੋਸਟਾਂ ਹਨ ਜਿਹੜੇ ਟੀਚਰਾਂ ਦਾ ਤਜ਼ਰਬਾ ਜ਼ਿਆਦਾ ਸੀ ਕਿਸੇ ਦਾ ਅੱਠ ਸਾਲ ਦਾ ਸੀ ਉਨ੍ਹਾਂ ਦੇ ਤਜ਼ਰਬੇ ਦੇ ਅਨੁਸਾਰ ਉਨ੍ਹਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰ ਦਿੱਤਾ ਗਿਆ।

ਇਨ੍ਹਾਂ ਨੂੰ ਪੇਪਰ ਲੈਣ ਤੋਂ ਬਾਅਦ ਇਨ੍ਹਾਂ ਦੇ ਮੈਰਿਟ (Merit)ਦੇ ਆਧਾਰ 'ਤੇ ਰੈਗੂਲਰ ਕਰਨ ਦੀ ਪ੍ਰਕਿਰਿਆ ਵੀ ਸਰਕਾਰ ਵੱਲੋਂ ਸ਼ੁਰੂ ਕੀਤੀ ਜਾਏਗੀ ਹੁਣ ਵੇਖਣਾ ਇਹ ਹੋਵੇਗਾ ਕਿ ਜਿਹੜ੍ਹੇ ਅਧਿਆਪਕ ਦਾਅਵੇ ਕਰ ਰਹੇ ਹਨ ਕਿ ਜਿਵੇਂ ਕਿ 13 ਹਜ਼ਾਰ ਕਾਲਜ ਅਧਿਆਪਕ ਹਨ ਉਨ੍ਹਾਂ 'ਚ 83-93 ਅਧਿਆਪਕ ਹਨ। ਉਨ੍ਹਾਂ ਨੂੰ ਅਜੇ ਸਿੱਖਿਆ ਵਿਭਾਗ ਵਿੱਚ ਸ਼ਾਮਲ ਕੀਤਾ ਗਿਆ ਅਤੇ ਜਿਹੜੇ 5 ਹਜ਼ਾਰ ਦੇ ਕਰੀਬ ਅਧਿਆਪਕ ਹਨ। ਉਨ੍ਹਾਂ ਲਈ ਸਰਕਾਰ ਨੂੰ ਨਵੀਂ ਭਰਤੀ ਪ੍ਰਕਿਰਿਆ ਕਰਨੀ ਪਵੇਗੀ ਅਤੇ ਇਹ ਦੇਖਣਾ ਹੋਏਗਾ ਕਿ ਆਖਿਰ 5 ਹਜ਼ਾਰ ਦੇ ਅਧਿਆਪਕਾਂ ਦੀ ਉਹ ਨੋਟੀਫਿਕੇਸ਼ਨ (Notification) ਸਰਕਾਰ ਕਦੋਂ ਜਾਰੀ ਕਰਦੀ ਹੈ।

ਇਹ ਵੀ ਪੜ੍ਹੋ:ਦੇਖੋ ਅਧਿਆਪਕਾਂ ਨੂੰ ਧਰਨੇ ’ਚ ਪਹੁੰਚੇ ਵਿਧਾਇਕ ਨੇ ਕੀ ਦਿੱਤਾ ਭਰੋਸਾ

ABOUT THE AUTHOR

...view details