ਮੋਹਾਲੀ:ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਕੋਲਕਾ ਪਿੰਡ ਵਿੱਚ ਗੋਬਿੰਦ ਸਾਗਰ ਝੀਲ (Una Gobind Jheel incident) ਵਿੱਚ ਪੰਜਾਬ ਦੇ 7 ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ, ਸਾਰਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਇਸ ਤੋਂ ਬਾਅਦ ਲਾਸ਼ਾਂ ਊਨਾ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤੀਆਂ ਗਈਆਂ ਹਨ, ਮ੍ਰਿਤਕਾਂ ਦੇ ਪਰਿਵਾਰ ਵਾਲੇ ਵੀ ਪਹੁੰਚ ਗਏ ਹਨ। ਪੋਸਟਮਾਰਟਮ ਤੋਂ ਬਾਅਦ ਅੱਜ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਜਾਣਗੀਆਂ। ਇਸ ਹਾਦਸੇ ਤੋਂ ਬਾਅਦ ਬਨੂੜ ਵਿੱਚ ਮਾਤਮ ਛਾ ਗਿਆ ਹੈ। 7 ਮ੍ਰਿਤਕ ਨੌਜਵਾਨਾਂ (Una Incident 7 boys from mohali dead) ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਮਾਤਾ ਨੈਨਾ ਦੇਵੀ ਦੇ ਦਰਸ਼ਨਾਂ ਲਈ ਗਏ ਸਨ: ਸਥਾਨਕ ਮੌਜੂਦਾ ਕੌਂਸਲਰ ਨੇ ਦੱਸਿਆ ਕਿ ਅੱਜ ਸਵੇਰੇ ਇਹ ਲੋਕ ਸ਼ਹਿਰ ਬਨੂੜ ਤੋਂ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਗਏ ਹੋਏ ਸਨ। ਭੀੜ ਜ਼ਿਆਦਾ ਹੋਣ ਕਰਕੇ ਨੌਜਵਾਨਾਂ ਨੇ ਸੋਚਿਆ ਕਿ ਪਹਿਲਾ ਬਾਬਾ ਬਾਲਕ ਨਾਥ ਮੰਦਿਰ ਹੋ ਆਈਏ ਤੇ ਵਾਪਸੀ ਉੱਤੇ ਨੈਨਾ ਦੇਵੀ ਜਾਵਾਂਗੇ। ਪਰ, ਸ਼ਾਇਦ ਕੁਦਰਤ ਨੂੰ ਕੁਝ ਹੋਰ ਹੀ ਮੰਨਜ਼ੂਰ ਸੀ। ਇਹ ਰਸਤੇ ਵਿੱਚ ਗੋਵਿੰਦ ਸਾਗਰ ਝੀਲ ਪਹੁੰਚੇ ਤਾਂ ਉੱਥੇ ਨਹਾਉਣ ਲਈ ਰੁਕ ਗਏ, ਜਿੱਥੇ ਇਹ ਸਾਰਾ ਹਾਦਸਾ ਵਾਪਰ ਗਿਆ।
ਇੱਕ ਨੂੰ ਬਚਾਉਣ ਲਈ ਹੋਰਾਂ ਨੇ ਮਾਰੀ ਛਾਲ ! : ਕਿਹਾ ਜਾ ਰਿਹਾ ਹੈ ਕਿ ਇਕ ਨੌਜਵਾਨ ਨੇ ਨਹਾਉਣ ਲਈ ਸਾਗਰ ਵਿੱਚ ਛਾਲ ਮਾਰੀ ਤਾਂ ਉਹ ਡੁੱਬਣ ਲੱਗਾ, ਉਸ ਨੂੰ ਬਚਾਉਣ ਲਈ 6 ਹੋਰ ਨੇ ਛਾਲ ਮਾਰ ਦਿੱਤੀ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਵਾਪਸ ਨਹੀਂ ਮੁੜੇ, ਪੂਰੇ ਸ਼ਹਿਰ 'ਚ ਸੋਗ ਦਾ ਮਾਹੌਲ ਬਣ ਗਿਆ ਹੈ।
ਇੱਕੋ ਵਾਰਡ ਦੇ ਰਹਿਣ ਵਾਲੇ ਸਨ ਮ੍ਰਿਤਕ : ਗੋਬਿੰਦ ਸਾਗਰ ਝੀਲ ਵਿੱਚ ਡੁੱਬਣ ਵਾਲੇ ਸਾਰੇ ਨੌਜਵਾਨ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਬਨੂੜ ਇਲਾਕੇ ਦੇ ਦੱਸੇ ਜਾਂਦੇ ਹਨ। ਇਨ੍ਹਾਂ ਦੇ ਨਾਂ ਰਮਨ ਪੁੱਤਰ ਲਾਲ ਚੰਦ, ਪਵਨ ਪੁੱਤਰ ਸੁਰਜੀਤ ਰਾਮ, ਅਰੁਣ ਪੁੱਤਰ ਰਮੇਸ਼ ਕੁਮਾਰ, ਲਵ ਪੁੱਤਰ ਲਾਲ ਚੰਦ, ਲਖਵੀਰ ਪੁੱਤਰ ਰਮੇਸ਼ ਕੁਮਾਰ, ਵਿਸ਼ਾਲ ਪੁੱਤਰ ਰਾਜੂ, ਸ਼ਿਵ ਪੁੱਤਰ ਅਵਤਾਰ ਸਿੰਘ ਹਨ। ਇਹ ਸਾਰੇ ਬਨੂੜ ਦੇ ਵਾਰਡ ਨੰ 1 ਦੇ ਰਹਿਣ ਵਾਲੇ ਹਨ।
ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ: ਗੋਬਿੰਦ ਸਾਗਰ ਝੀਲ 'ਚ ਡੁੱਬਣ ਨਾਲ 7 ਲੋਕਾਂ ਦੀ ਮੌਤ, ਬਨੂੰੜ 'ਚ ਸੋਗ ਦੀ ਲਹਿਰ ਹੈ। ਹਾਦਸੇ ਵਿੱਚ ਇੱਕ ਬਜ਼ੁਰਗ ਵਿਅਕਤੀ ਨੇ ਆਪਣੇ ਪੁੱਤਰ ਸਮੇਤ (Una Gobind Jheel incident) ਤਿੰਨ ਪੋਤਿਆਂ ਨੂੰ ਗੁਆ ਦਿੱਤਾ ਹੈ। ਇਸ ਦੇ ਨਾਲ ਹੀ ਦੋ ਪੁੱਤਰਾਂ ਨੂੰ ਗੁਆਉਣ ਵਾਲੇ ਪਿਤਾ 'ਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੋਗ ਦੀ ਲਹਿਰ ਫੈਲ (Una Incident 7 boys from mohali dead) ਗਈ, ਹਰ ਇੱਕ ਅੱਖ ਨਮ ਹੈ। ਸਾਰੇ ਮ੍ਰਿਤਕਾਂ ਦੇ ਪਰਿਵਾਰ ਦਿਹਾੜੀ ਕਰਦੇ ਹਨ।