ਮੁਹਾਲੀ: ਹਾਈਟੈਕ ਇੰਡਸਟਰੀ ਦੇ ਨਾਮ ਤੋਂ ਵਾਇਰਲ ਮੈਸਜ਼ 'ਚ ਜਿਹੜਾ ਨੰਬਰ ਦਿੱਤਾ ਹੋਇਆ ਸੀ ਉਸ ਉੱਪਰ ਫੋਨ ਕੀਤਾ ਤਾਂ ਨੰਬਰ ਬਿਲਕੁਲ ਠੀਕ ਸੀ ਜਿਸ ਤੋਂ ਬਾਅਦ ਅਸੀਂ ਇੰਡਸਟਰੀ ਦੇ ਦੱਸੇ ਐਡਰੈੱਸ ਤੇ ਪੁੱਜੇ ਜਿਥੇ ਸਾਨੂੰ ਰੁਪਿੰਦਰ ਸਿੰਘ ਸਚਦੇਵਾ ਮਿਲੇ, ਉਨ੍ਹਾਂ ਨੇ ਆਪਣੀ ਫੈਕਟਰੀ ਵੀ ਦਿਖਾਈ ਅਤੇ ਦੱਸਿਆ ਕਿ ਜਦੋ ਉਨ੍ਹਾਂ ਨੇ ਇਹ ਮੈਸਜ਼ ਭੇਜਿਆ ਸੀ ਤਾਂ ਜਾਣਕਾਰੀ ਨਹੀਂ ਸੀ ਕਿ ਆਕਸੀਜ਼ਨ ਦੀ ਇੰਨੀ ਘਾਟ ਆ ਜਾਵੇਗੀ। ਪਿਛਲੇ ਇਕ ਸਾਲ ਤੋਂ ਉਹ ਇਹ ਸੇਵਾ ਨਿਭਾ ਰਹੇ ਹਨ ਅਤੇ ਉਨ੍ਹਾਂ ਨੂੰ ਆਕਸੀਜ਼ਨ ਸਿਲੰਡਰ ਦੀ ਮਦਦ ਲੈਣ ਵਾਸਤੇ ਦੂਰ ਦੂਰ ਤੋਂ ਫੋਨ ਆ ਰਹੇ ਹਨ ।
ਮੁਹਾਲੀ 'ਚ ਆਕਸੀਜ਼ਨ ਸਿਲੰਡਰ ਦੀ ਮੁਫ਼ਤ ਸੇਵਾ - ਆਕਸੀਜ਼ਨ ਸਿਲੰਡਰ ਦੀ ਮੁਫ਼ਤ ਸੇਵਾ
ਪੂਰੇ ਦੇਸ਼ ਚ ਕੋਰੋਨਾ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਕਈ ਸੂਬਿਆਂ ਵਿੱਚ ਆਕਸੀਜਨ ਸਿਲੰਡਰ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ ਇਸ ਦੌਰਾਨ ਬੜੇ ਸਾਰੇ ਮੈਸਜ਼ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਹਨ ਜਿਸ ਵਿਚ ਲੋਕਾਂ ਨੂੰ ਮੱਦਦ ਮੁਹਾਇਆ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ ਇਸ ਤਰੀਕੇ ਦਾ ਹੀ ਮੈਸਜ਼ ਹਾਈਟੈਕ ਇੰਡਸਟਰੀ ਦੇ ਨਾਮ ਤੋਂ ਵਾਇਰਲ ਹੋ ਰਿਹਾ ਹੈ ਜਿਸ ਵਿਚ ਮਰੀਜ਼ ਨੂੰ ਫ੍ਰੀ ਔਕਸੀਜ਼ਨ ਸਿਲੰਡਰ ਦੇਣ ਦੀ ਗੱਲ ਕਹੀ ਜਾ ਰਹੀ ਸੀ ਈਟੀਵੀ ਭਾਰਤ ਨੇ ਇਸ ਮੈਸਜ਼ ਦੀ ਸੱਚਾਈ ਜਾਨਣ ਦੀ ਕੋਸ਼ਿਸ਼ ਕੀਤੀ ।
ਫ਼ੋਟੋ
ਉਹਨਾਂ ਕਿਹਾ ਕਿ ਹਾਲਾਂਕਿ ਉਹ ਅੱਗੇ ਵੀ ਇਹ ਸੇਵਾ ਨਿਭਾਉਂਦੇ ਰਹਿਣਗੇ ਪਰ ਉਣਾ ਲੋਕਾਂ ਨੂੰ ਅਪੀਲ ਕੀਤੀ ਕਿ ਸਿਰਫ ਜਰੂਰਤਮੰਦ ਲੋਕ ਹੀ ਮਦਦ ਵਾਸਤੇ ਫੋਨ ਕਰਨ ਤਾਂ ਜੋ ਜਰੂਰਤਮੰਦ ਲੋਕਾਂ ਨੂੰ ਸਮੇਂ ਸਿਰ ਮਦਦ ਮਿਲ ਸਕੇ । ਈਟੀਵੀ ਭਾਰਤ ਵਲੋਂ ਰੁਪਿੰਦਰ ਸਿੰਘ ਸਚਦੇਵਾ ਵਰਗੇ ਉਹ ਸਾਰੇ ਕੋਰੋਨਾ ਯੋਧਿਆਂ ਨੂੰ ਸਲਾਮ ਜੋ ਮੁਸ਼ਕਿਲ ਹਾਲਾਤਾਂ ਵਿਚ ਮਾਨਵਤਾ ਦੀ ਸੇਵਾ ਵਿਚ ਲੱਗੇ ਹੋਏ ਹਨ।