ਮੁਹਾਲੀ : ਸੈਕਟਰ ਉਨੱਤਰ ਵਿਚ ਖੁੱਲ੍ਹੇ ਆਸਮਾਨ ਦੇ ਥੱਲੇ ਅੱਜ ਤੋਂ ਡੇਢ ਸਾਲ ਪਹਿਲਾਂ ਪਰਵਾਸੀ (Immigrants) ਲੋਕਾਂ ਦੇ ਲਗਪਗ ਢਾਈ ਸੌ ਦੇ ਕਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇ ਰਿਹਾ ਹੈ। ਪੰਜਾਬ ਐਂਡ ਹਰਿਆਣਾ ਹਾਈ ਕੋਰਟ (Punjab and Haryana High Court)ਤੋਂ ਰਿਟਾਇਰਡ ਐਡਵੋਕੇਟ ਤਰਸੇਮ ਸਿੰਘ ਜੋ ਕਿ ਸੈਕਟਰ ਉਨੱਤਰ ਦੇ ਰਹਿਣ ਵਾਲੇ ਨੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਸੁਰਿੰਦਰ ਕੌਰ ਨੇ ਬੱਚਿਆ ਨੂੰ ਪੜ੍ਹਾਉਣ ਵਿਚ ਉਨ੍ਹਾਂ ਦਾ ਸਾਥ ਦਿੱਤਾ।ਕੋਰੋਨਾ ਮਹਾਂਮਾਰੀ ਨੇ ਅੱਜ ਉਹ ਢਾਈ ਸੌ ਦੇ ਕਰੀਬ ਬੱਚਿਆਂ ਨੂੰ ਅਲੱਗ ਥਲੱਗ ਕਰਕੇ ਰੱਖ ਦਿੱਤਾ ਜਿਸ ਕਾਰਨ ਹੁਣ ਬਜ਼ੁਰਗ ਦੰਪਤੀ ਨੂੰ ਇੰਜ ਜਾਪਦਾ ਹੈ ਜਿਵੇਂ ਉਨ੍ਹਾਂ ਦਾ ਜੀਵਨ ਹੀ ਖਤਮ ਹੋ ਗਿਆ ਹੈ ਅਤੇ ਬੱਚਿਆਂ ਨਾਲ ਰਾਬਤਾ ਕਾਇਮ ਨਹੀਂ ਹੋ ਰਿਹਾ ਹੈ।
ਇਸ ਬਾਰੇ ਐਡਵੋਕੇਟ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਉਹ ਖੁੱਲ੍ਹੇ ਆਸਮਾਨ ਦੇ ਥੱਲੇ ਅੱਜ ਤੋਂ ਸਵਾ ਸਾਲ ਪਹਿਲਾਂ ਸੱਤ ਬੱਚਿਆਂ ਤੋਂ ਫਰੈਗਰੈਂਸ ਫਰੀ ਕੋਚਿੰਗ ਸੈਂਟਰ ਦੇ ਨਾਂ ਤੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇ ਰਿਹਾ ਸੀ।ਹੌਲੀ-ਹੌਲੀ ਸੱਤ ਬੱਚਿਆਂ ਤੋਂ ਉਨ੍ਹਾਂ ਕੋਲ ਢਾਈ ਸੌ ਦੇ ਕਰੀਬ ਬੱਚੇ ਹੋ ਗਏ ਸਨ। ਕੋਰੋਨਾ ਮਹਾਂਮਾਰੀ ਨੇ ਇਕ ਪਾਸੇ ਜਿੱਥੇ ਉਨ੍ਹਾਂ ਦੇ ਜੀਵਨ ਉਥਲ ਪੁਥਲ ਕਰਕੇ ਰੱਖ ਦਿੱਤਾ ਉੱਥੇ ਕੋਚਿੰਗ ਸੈਂਟਰ ਬੰਦ ਹੋਣ ਕਰਕੇ ਹੁਣ ਬੱਚਿਆਂ ਨਾਲ ਕੋਈ ਰਾਬਤਾ ਕਾਇਮ ਨਹੀਂ ਹੋ ਰਿਹਾ ਹੈ।