ਮੁਹਾਲੀ:ਸੈਕਟਰ ਉਨੱਤਰ ਵਿਚ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਫ੍ਰੀ ਕਵਿਡ ਕੇਅਰ ਸੈਂਟਰ ਖੋਲ੍ਹਿਆ ਗਿਆ। ਜਿੱਥੇ ਕਿ ਮਰੀਜ਼ਾਂ ਦੇ ਇਲਾਜ ਦੇ ਨਾਲ ਨਾਲ ਉਨ੍ਹਾਂ ਦੇ ਰਹਿਣਾ ਖਾਣਾ ਪੀਣਾ ਸਭ ਕੁਝ ਮੁਫ਼ਤ ਹੋਵੇਗਾ।ਇਹ ਸਰਬ ਹਿਊਮੈਨਿਟੀ ਸਰਵ ਗਾਰਡ ਚੈਰੀਟੇਬਲ ਟਰੱਸਟ ਅਤੇ ਮੁਹਾਲੀ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ।ਜਿਸ ਨੂੰ ਅੱਜ ਲਾਂਚ ਕਰ ਦਿੱਤਾ ਗਿਆ ਅਤੇ ਕੋਰੋਨਾ ਦੀ ਪਹਿਲੀ ਮਰੀਜ਼ ਨੂੰ ਐਡਮਿਟ ਕੀਤਾ ਗਿਆ ਹੈ।
ਮੁਹਾਲੀ ਵਿੱਚ ਖੁੱਲ੍ਹਿਆ ਇੱਕ ਹੋਰ ਕੋਵਿਡ ਕੇਅਰ ਸੈਂਟਰ - ਕੋਰੋਨਾ ਦੇ ਮਰੀਜ਼ਾਂ
ਮੋਹਾਲੀ ਵਿਚ ਕੋਰੋਨਾ ਦੇ ਮਰੀਜ਼ਾਂ ਲਈ ਪ੍ਰਸ਼ਾਸਨ ਨੇ ਸਮਾਜ ਸੇਵੀ ਸੰਸਥਾਂ ਦੇ ਸਹਿਯੋਗ ਨਾਲ ਕੋਵਿਡ ਕੇਅਰ ਸੈਂਟਰ ਖੋਲ੍ਹਿਆ ਹੈ।ਜਿਸ ਵਿਚ ਆਕਸੀਜਨ, ਖਾਣਾ ਅਤੇ ਸਾਰਾ ਇਲਾਜ ਫਰੀ ਕੀਤਾ ਜਾਂਦਾ ਹੈ।
ਮੁਹਾਲੀ ਵਿੱਚ ਖੁੱਲ੍ਹਿਆ ਫਰੀ ਕੋਵਿਡ ਕੇਅਰ ਸੈਂਟਰ
ਪ੍ਰਬੰਧਕ ਨਵਜੋਤ ਸਿੰਘ ਸਿੱਧੂ ਦਾ ਇਹ ਕਹਿਣਾ ਹੈ ਕਿ ਦੋ ਨੰਬਰ ਜਾਰੀ ਕੀਤੇ ਗਏ। ਕੋਰੋਨਾ ਦੇ ਮਰੀਜ਼ ਲੋੜ ਪੈਣ ਉਤੇ ਇਹਨਾਂ ਨੰਬਰਾਂ 9814119214, 9041922099 ਤੇ ਸੰਪਰਕ ਕਰ ਸਕਦੇ ਹਨ ਅਤੇ ਇਹ ਜਿਹੜਾ ਚੈਰੀਟੇਬਲ ਟਰੱਸਟ ਖੋਲਿਆ ਗਿਆ ਇਹ ਬਿਲਕੁਲ ਮੁਫ਼ਤ ਹੈ ਅਤੇ ਇੱਥੇ ਆਉਣ ਵਾਲੇ ਨੂੰ ਕਿਸੇ ਨੂੰ ਵੀ ਇੱਕ ਰੁਪਿਆ ਦੇਣ ਦੀ ਲੋੜ ਨਹੀਂ ਹੈ।ਉਹਨਾਂ ਦਾ ਕਹਿਣਾ ਹੈ ਕਿ ਇਹ ਸੈਂਟਰ ਮੋਹਾਲੀ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੋਲ੍ਹਿਆ ਗਿਆ ਹੈ।
ਇਹ ਵੀ ਪੜੋ:ਆਈਟੀ ਮੰਤਰਾਲੇ ਨੇ ਵਾਟਸਐਪ ਨੂੰ ਦਿੱਤੇ ਨਵੀਂ ਨਿਜਤਾ ਨੀਤੀ ਵਾਪਸ ਲੈਣ ਦੇ ਨਿਰਦੇਸ਼