ਮੋਹਾਲੀ: ਇੱਕ ਸੂਚਨਾ ਦੇ ਆਧਾਰ 'ਤੇ ਮੋਹਾਲੀ ਪੁਲਿਸ ਨੇ ਜਾਅਲੀ ਏਜੰਟਾਂ ਦੇ ਗਿਰੋਹ ਨੂੰ ਕਾਬੂ ਕੀਤਾ ਹੈ। ਸ਼ੁੱਕਰਵਾਰ ਨੂੰ ਤਿੰਨ ਵੱਖ-ਵੱਖ ਜਾਅਲੀ ਟਰੈਵਲ ਏਜੰਟਾਂ 'ਤੇ ਛਾਪੇਮਾਰੀ ਕਰਕੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਪਾਸਪੋਰਟ ਛੁਡਵਾਏ ਅਤੇ ਇਨ੍ਹਾਂ ਜਾਅਲੀ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ।
ਦੱਸ ਦਈਏ ਕਿ ਖਰੜ ਦੇ ਸੰਨੀ ਇਨਕਲੇਵ ਇਲਾਕੇ ਦੇ ਪੰਜ ਵੱਖ-ਵੱਖ ਟਰੈਵਲ ਏਜੰਟਾਂ ਦੀ ਨਿਸ਼ਾਨਦੇਹੀ ਕਰਕੇ ਛਾਪੇਮਾਰੀ ਕੀਤੀ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ। ਇੰਨਾ ਏਜੰਟਾਂ ਨੇ ਸ਼ੁੱਕਰਵਾਰ ਨੂੰ ਪੂਰੇ ਪੰਜਾਬ ਸੂਬੇ ਵਿੱਚੋਂ ਵਿਦਿਆਰਥੀਆਂ ਨੂੰ ਜਾਅਲੀ ਇੰਟਰਵਿਊ ਲਈ ਸੱਦਿਆ ਸੀ।