ਚੰਡੀਗੜ੍ਹ: ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਇੱਕ ਮਾਮਲੇ ਸਬੰਧੀ ਮੋਹਾਲੀ ਜ਼ਿਲ੍ਹਾ ਅਦਾਲਤ ’ਚ ਹੋਣ ਵਾਲੀ ਸੁਣਵਾਈ 4 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਹਮੇਸ਼ਾ ਹੀ ਵਿਵਾਦਾਂ ’ਚ ਰਹਿਣ ਵਾਲੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਬੁੱਧਵਾਰ ਦੀ ਰਾਤ ਵਿਜੀਲੈਂਸ ਦੁਆਰਾ ਐਫਆਈਆਰ ਨੰਬਰ 11 ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਸਮੇਂ ਤੋਂ ਹੀ ਉਹ ਪੁਲਿਸ ਹਿਰਾਸਤ ਚ ਹਨ। ਮੋਹਾਲੀ ਜਿਲ੍ਹਾ ਚ ਉਨ੍ਹਾਂ ਨੂੰ ਪੇਸ਼ ਕੀਤਾ ਗਿਆ। ਜਿਸਦੀ ਸੁਣਵਾਈ ਹੁਣ 4 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਦੱਸ ਦਈਏ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਮੋਹਾਲੀ ਅਦਾਲਤ ਚ ਮੌਜੂਦ ਸੀ। ਪੂਰੇ ਅਦਾਲਤ ਦੇ ਭਵਨ ਨੂੰ ਛਾਉਣੀ ਚ ਤਬਦੀਲ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਅਦਾਲਤ ਦੇ ਅੰਦਰ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜਤ ਨਹੀਂ ਸੀ। ਦੱਸ ਦਈਏ ਕਿ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵਿਜੀਲੈਂਸ ਦੀ ਟੀਮ ਮੋਹਾਲੀ ਅਦਾਲਤ ਚ ਲੈ ਕੇ ਪਹੁੰਚੀ ਸੀ। ਇਨੋਵਾ ਗੱਡੀ ਚ ਸੁਮੇਧ ਸੈਣੀ ਨੂੰ ਲੈ ਕੇ ਜਾਇਆ ਗਿਆ ਸੀ। ਇਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਪੁਲਿਸ ਦੀ ਸੁਰੱਖਿਆ ਹੇਠ ਅਦਾਲਤ ਚ ਲੈ ਕੇ ਗਈ।