ਪੰਜਾਬ

punjab

ETV Bharat / state

ਸੜਕ ਕਿਨਾਰੇ ਵਿਕ ਰਹੇ ਤਾਜ਼ੇ ਗੁੜ ਤੋਂ ਜ਼ਰਾ ਸਾਵਧਾਨ! ਇੰਝ ਬਣਾਇਆ ਜਾ ਰਿਹੈ ਗੁੜ ਤੇ ਸ਼ੱਕਰ

ਮੋਹਾਲੀ 'ਚ ਜ਼ਿਲ੍ਹਾ ਸਿਹਤ ਵਿਭਾਗ ਤੇ ਫੂਡ ਸੇਫ਼ਟੀ ਵਿਭਾਗ ਨੇ ਸੜਕ ਕਿਨਾਰੇ ਬਣਾਏ ਜਾ ਰਹੇ ਗੁੜ ਦੇ ਵੇਲਣਿਆਂ ਨੂੰ ਬੰਦ ਕਰਵਾ ਦਿੱਤਾ ਹੈ। ਇਥੇ ਗੁੜ ਨੂੰ ਬਣਾਉਣ ਲਈ ਘਟੀਆ ਗੁਣਵੱਤਾ ਦਾ ਸਮਾਨ ਵਰਤਿਆ ਜਾ ਰਿਹਾ ਸੀ। ਟੀਮ ਨੇ ਗੁੜ ਦੇ ਸੈਂਪਲ ਵੀ ਲਏ ਹਨ।

food safety
ਫ਼ੋਟੋ

By

Published : Jan 31, 2020, 5:35 AM IST

ਮੋਹਾਲੀ: ਚੰਡੀਗੜ੍ਹ-ਕੁਰਾਲੀ ਰੋਡ ਤੇ ਪਿੰਡ ਬੂਥਗੜ੍ਹ,ਕਾਦੀ ਮਾਜਰਾ ਅਤੇ ਕਰਤਾਰਪੁਰ 'ਚ ਚੱਲ ਰਹੀਆਂ ਘੁਲਾੜੀਆਂ 'ਤੇ ਬਣਾਏ ਜਾਂਦੇ ਗੁੜ ਦੇ ਸੈਂਪਲ ਲਏ ਗਏ। ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂੰ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਸਿਹਤ ਅਫਸਰ ਤੇ ਫ਼ੂਡ ਸੇਫਟੀ ਅਫ਼ਸਰ ਮੋਹਾਲੀ ਵਲੋਂ ਸਾਂਝੇ ਤੌਰ 'ਤੇ ਇਹ ਕਾਰਵਾਈ ਕੀਤੀ ਗਈ।

ਚੈਕਿੰਗ ਦੌਰਾਨ ਪਾਇਆ ਗਿਆ ਕਿ ਇਨ੍ਹਾਂ ਘੁਲਾੜੀਆਂ ਤੋਂ ਤਿਆਰ ਕੀਤੇ ਜਾਂਦੇ ਗੁੜ, ਸ਼ੱਕਰ ਵਿਚ ਘਟੀਆ ਗੁਣਵੱਤਾ ਦੀ ਖੰਡ, ਘਟੀਆ ਤੇਲ ਅਤੇ ਰੈਡ ਐਕਸਾਈਡ ਰੰਗ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਘੁਲਾੜੀਆਂ ਯੂਪੀ ਤੋਂ ਆਏ ਲੋਕਾਂ ਦੁਆਰਾ ਲਗਾਈਆਂ ਜਾਂਦੀਆਂ ਹਨ। ਜਾਂਚ ਦੌਰਾਨ ਇਹ ਵੀ ਪਤਾ ਚੱਲਿਆ ਹੈ ਕਿ ਜ਼ਿਆਦਾਤਰ ਇਨ੍ਹਾਂ ਘੁਲਾੜੀ ਮਾਲਕਾਂ ਦੀ ਜ਼ਮੀਨ ਮਾਲਕਾਂ ਨਾਲ ਕੋਈ ਵੀ ਲਿਖਤ ਪੜ੍ਹਤ ਨਹੀਂ ਹੋਈ ਹੈ।

ਜਿਆਦਤਰ ਘੁਲਾੜੀਆਂ 'ਤੇ ਵਰਤਿਆ ਜਾਣ ਵਾਲਾ ਗੰਨਾ ਕਾਫੀ ਪੁਰਾਣਾ ਪਾਇਆ ਗਿਆ ਹੈ। ਜਿਸ ਨੂੰ ਉੱਲੀ ਲੱਗੀ ਹੋਈ ਹੈ ਜੋ ਵਰਤੋਂ ਵਿਚ ਲਿਆਉਣ ਦੇ ਯੋਗ ਨਹੀਂ। ਉਨ੍ਹਾਂ ਵੱਲੋਂ ਘੁਲਾੜੀ ਮਾਲਕਾਂ ਨੂੰ ਖਰਾਬ ਗੰਨੇ ਨੂੰ ਨਾ ਪੀੜਣ ਦੀ ਚਿਤਾਵਨੀ ਦਿੱਤੀ ਹੈ ਅਤੇ ਕਿਹਾ ਕਿ ਜੇਕਰ ਸਿਹਤ ਵਿਭਾਗ ਵੱਲੋਂ ਲਏ ਗਏ ਸੈਂਪਲ ਫੇਲ੍ਹ ਪਾਏ ਜਾਂਦੇ ਹਨ ਤਾਂ ਗੰਨਾ ਮਿੱਲ ਵੱਲੋਂ ਇਨ੍ਹਾਂ ਘੁਲਾੜੀ ਮਾਲਕਾਂ ਨੂੰ ਦਿੱਤੇ ਗਏ ਸਰਟੀਫ਼ੀਕੇਟ ਰੱਦ ਕਰ ਦਿੱਤੇ ਜਾਣਗੇ।

ਮੌਕੇ ਤੇ ਇਹ ਵੀ ਵੇਖਿਆ ਗਿਆ ਕਿ ਕੁਝ ਘੁਲਾੜੀਆਂ ਤੇ ਪਲਾਸਟਿਕ ਅਤੇ ਰਬੜ ਨੂੰ ਜਲਾਇਆ ਜਾਂਦਾ ਹੈ ਜਿਸ ਨਾਲ ਕਿ ਹਵਾ ਦੂਸ਼ਿਤ ਹੁੰਦੀ ਹੈ ਅਤੇ ਮਨੁੱਖੀ ਸਿਹਤ ਲਈ ਵੀ ਬਹੁਤ ਹਾਨੀਕਾਰਕ ਹੈ। ਸਿਹਤ ਵਿਭਾਗ ਵੱਲੋਂ ਸੈਂਪਲਿੰਗ ਦੌਰਾਨ ਘੁਲਾੜੀਆਂ ਤੋਂ ਮਿਲੇ ਘਟੀਆ ਕੁਆਲਟੀ ਦੇ ਤੇਲ ਅਤੇ ਰੰਗ ਨੂੰ ਮੌਕੇ ਤੇ ਨਸ਼ਟ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਸੈਂਪਲਾਂ ਦੇ ਨਤੀਜੇ ਆਉਣ ਤੱਕ ਇਨ੍ਹਾਂ ਘੁਲਾੜੀਆਂ ਤੇ ਗੁੜ ਸ਼ੱਕਰ ਬਨਾਉਣ ਅਤੇ ਵੇਚਣ ਦੇ ਪਾਬੰਦੀ ਲਗਾ ਦਿੱਤੀ ਹੈ।

ABOUT THE AUTHOR

...view details