ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਕਰਕੇ 'ਤਾਲਾਬੰਦੀ' ਚੱਲ ਰਹੀ ਹੈ ਤੇ ਲੋਕਾਂ ਨੂੰ ਖਾਣ ਪੀਣ ਸਬੰਧੀ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰਾਂ ਤਾਂ ਆਪਣੇ ਤੌਰ 'ਤੇ ਕੰਮ ਕਰ ਹੀ ਰਹੀਆਂ ਹਨ। ਇਸੇ ਨਾਲ ਹੀ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵੀ ਲੋਕਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ। ਢਕੋਲੀ ਦੇ ਵਿੱਚ ਪਿੰਡ ਦੇ ਲੋਕ ਇਕੱਠੇ ਹੋ ਕੇ ਆਪਸੀ ਸਹਿਯੋਗ ਨਾਲ ਗਰੀਬ ਲੋਕਾਂ ਨੂੰ ਪਿਛਲੇ 25 ਮਾਰਚ ਤੋਂ ਖਾਣਾ ਮੁਹੱਈਆ ਕਰਵਾ ਰਹੇ ਹਨ।
ਚੰਡੀਗੜ੍ਹ: ਢਕੋਲੀ 'ਚ ਹਰ ਰੋਜ਼ ਅੱਠ ਹਜ਼ਾਰ ਲੋਕਾਂ ਨੂੰ ਖੁਆਇਆ ਜਾ ਰਿਹਾ ਖਾਣਾ - ਗਰੀਬ ਲੋਕਾਂ ਨੂੰ ਖਾਣਾ ਮੁਹੱਈਆਂ ਕਰਵਾ
ਜ਼ੀਰਕਪੁਰ ਦੇ ਢਕੋਲੀ ਦੇ ਵਿੱਚ ਪਿੰਡ ਦੇ ਲੋਕ ਇਕੱਠੇ ਹੋ ਕੇ ਆਪਸੀ ਸਹਿਯੋਗ ਨਾਲ ਗਰੀਬ ਲੋਕਾਂ ਨੂੰ ਪਿਛਲੇ 25 ਮਾਰਚ ਤੋਂ ਖਾਣਾ ਮੁਹੱਈਆ ਕਰਵਾ ਰਹੇ ਹਨ। ਇੱਥੇ ਹਰ ਰੋਜ਼ ਅੱਠ ਹਜ਼ਾਰ ਲੋਕਾਂ ਨੂੰ ਖਾਣਾ ਦਿੱਤਾ ਜਾ ਰਿਹਾ ਹੈ।
ਸੇਵਾਦਾਰ ਨਵਨੀਤ ਸ਼ਰਮਾ ਨੇ ਦੱਸਿਆ ਕਿ ਜਦ ਤੋਂ 'ਤਾਲਾਬੰਦੀ' ਹੋਈ ਹੈ, ਉਦੋਂ ਤੋਂ ਹੀ ਉਨ੍ਹਾਂ ਲੋਕਾਂ ਨੂੰ ਹਰ ਰੋਜ਼ ਦੁਪਹਿਰ ਦਾ ਅਤੇ ਰਾਤ ਦਾ ਖਾਣਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਸੀ ਸਹਿਯੋਗ ਕਰ ਕੇ ਹੀ ਇਹ ਖਾਣਾ ਲੋਕਾਂ ਨੂੰ ਖਵਾ ਰਹੇ ਹਾਂ। ਉਨ੍ਹਾਂ ਦੱਸਿਆ ਕਿ ਲੋਕ ਆਪਣੀ ਮਰਜ਼ੀ ਨਾਲ ਇੱਥੇ ਰਾਸ਼ਨ ਦੇ ਜਾਂਦੇ ਹਨ ਅਤੇ ਅਸੀਂ ਵੀ ਆਪਣੇ ਤੌਰ ਤੇ ਕੋਸ਼ਿਸ਼ ਕਰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਫੰਡ ਇਕੱਤਰ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਇੱਥੇ ਹਰ ਰੋਜ਼ ਅੱਠ ਹਜ਼ਾਰ ਲੋਕਾਂ ਨੂੰ ਖਾਣਾ ਦਿੱਤਾ ਜਾ ਰਿਹਾ ਹੈ। ਚਾਰ ਹਜ਼ਾਰ ਲੋਕਾਂ ਨੂੰ ਦੁਪਹਿਰ ਅਤੇ ਚਾਰ ਹਜ਼ਾਰ ਲੋਕ ਰਾਤ ਨੂੰ ਉਨ੍ਹਾਂ ਦੇ ਇਸ ਸੈਂਟਰ ਦੇ ਵਿੱਚ ਖਾਣਾ ਖਾਂਦੇ ਹਨ। ਲੰਗਰ ਦਾ ਇਹ ਪ੍ਰਬੰਧ ਸਰਕਾਰੀ ਸਕੂਲ ਦੇ ਵਿੱਚ ਕੀਤਾ ਗਿਆ ਹੈ।