ਮੁਹਾਲੀ :ਚੰਡੀਗੜ੍ਹ ਦੇ ਨਜ਼ਦੀਕ ਜ਼ੀਰਕਪੁਰ ਵਿੱਚ ਲੰਘੀ ਦੇਰ ਰਾਤ ਅੱਗ ਨੇ ਭਿਆਨਕ ਤਾਂਡਵ (Terrible ordeal of fire) ਮਚਾਇਆ ਹੈ।ਪੰਛੀਆਂ,ਮੱਛਲੀਆਂ ਅਤੇ ਹੋਰ ਪਾਲਤੂ ਜੀਵਾਂ ਦੀ ਵਿਕਰੀ ਵਾਲੀ ਦੁਕਾਨ ਵਿਚ ਭਿਆਨਕ ਅੱਗ ਦੇ ਨਾਲ ਸਾਰੇ ਜੀਵਾਂ ਦੀ ਮੌਤ ਹੋ ਗਈ ਹੈ। ਜੀਵ ਅੱਗ ਦੀ ਲਪੇਟ ਵਿਚ ਆਉਣ ਕਾਰਨ ਤੜਪ ਤੜਪ ਕੇ ਮਰ ਗਏ ਹਨ। ਜੀਵਾਂ ਦੀ ਦਰਦਨਾਕ ਮੌਤ ਨੇ ਰੂਹ ਕੰਬਾਉਣ ਵਾਲੀ ਹੈ।
Fire News:ਜ਼ੀਰਕਪੁਰ 'ਚ ਅੱਗ ਦਾ ਤਾਂਡਵ - ਦੁਕਾਨ ਵਿਚ ਅੱਗ
ਮੁਹਾਲੀ ਦੇ ਜ਼ੀਰਕਪੁਰ ਵਿਚ ਲੰਘੀ ਦੇਰ ਰਾਤ ਨੂੰ ਐਨੀਮਲ ਦੁਕਾਨ ਉਤੇ ਅੱਗ (Fire) ਲੱਗਣ ਨਾਲ ਸਾਰੇ ਜੀਵ ਸੜ ਕੇ ਸਵਾਹ ਹੋ ਗਏ ਹਨ। ਜੀਵ ਅੱਗ ਦੀ ਲਪੇਟ ਵਿਚ ਆਉਣ ਕਾਰਨ ਤੜਪ-ਤੜਪ ਕੇ ਮਰ ਗਏ ਹਨ।
![Fire News:ਜ਼ੀਰਕਪੁਰ 'ਚ ਅੱਗ ਦਾ ਤਾਂਡਵ Fire News:ਜ਼ੀਰਕਪੁਰ 'ਚ ਅੱਗ ਦਾ ਭਿਆਨਕ ਤਾਂਡਵ](https://etvbharatimages.akamaized.net/etvbharat/prod-images/768-512-12049894-588-12049894-1623071632615.jpg)
ਦੱਸਿਆ ਜਾ ਰਿਹਾ ਹੈ ਕਿ ਦੁਕਾਨ ਵਿਚ ਅੱਗ ਲੱਗਣ ਦੀ ਘਟਨਾ ਨੂੰ ਰਾਹਗੀਰਾਂ ਨੇ ਵੇਖਿਆ ਅਤੇ ਇਸਦੀ ਸੂਚਨਾ ਦੁਕਾਨਦਾਰ ਨੂੰ ਦਿੱਤੀ।ਅੱਗ ਦੀ ਸੂਚਨਾ ਮਿਲਦੇ ਸਾਰ ਹੀ ਅੱਗ ਬੁਝਾਉ ਦਸਤਾ ਪਹੁੰਚ ਗਿਆ।ਅੱਗ ਬੁਝਾਉ ਦਸਤੇ ਨੇ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਦਾ ਵਿਕਰਾਲ ਰੂਪ ਉਤੇ ਕਾਬੂ ਪਾਉਣ ਲਈ ਕਾਫੀ ਜਦੋਜਹਿਦ ਕਰਨੀ ਪਈ। ਦੱਸਦੇਈਏ ਕਿ ਜਦੋਂ ਤੱਕ ਅੱਗ ਉਤੇ ਕਾਬੂ ਪਾਇਆ ਗਿਆ ਉਦੋਂ ਤੱਕ ਸਾਰੀ ਦੁਕਾਨ ਸੜ ਕੇ ਸਵਾਹ ਹੋ ਗਈ ਸੀ। ਦੁਕਾਨਦਾਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ ਅਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।
ਇਹ ਵੀ ਪੜੋ:ਪੰਜਾਬ ਮੰਡੀ ਬੋਰਡ ਅਧਿਕਾਰੀਆਂ/ਕਰਮਚਾਰੀਆਂ ਨੂੰ ਸਮਾਰਟ ਕਾਰਡ ਜਾਰੀ ਕਰੇਗਾ : ਲਾਲ ਸਿੰਘ