ਮੋਹਾਲੀ: ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਭੜਕੇ ਕਿਸਾਨਾਂ ਨੇ ਸ਼ਾਂਤਮਈ ਤਰੀਕੇ ਨਾਲ ਆਪਣੇ ਪ੍ਰਦਰਸ਼ਨ ਜਾਰੀ ਰੱਖਦਿਆਂ ਸ਼ਨਿੱਚਰਵਾਰ ਨੂੰ ਪੂਰੇ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ। ਇਸ ਦੇ ਤਹਿਤ ਮੋਹਾਲੀ 'ਚ ਵੀ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਣ ਦੇ ਨਾਲ ਖਰੜ ਵਿੱਚ ਰਿਲਾਇੰਸ ਮਾਲ ਸਟੋਰ ਨੂੰ ਪੂਰਨ ਤੌਰ ਬੰਦ ਕਰਨ ਲਈ ਨੋਰਥ ਕੰਟਰੀ ਮਾਲ ਅੱਗੇ ਧਰਨਾ ਦਿੱਤਾ ਗਿਆ।
ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਨੇ ਖਰੜ 'ਚ ਰਿਲਾਇੰਸ ਮਾਰਕੀਟ ਨੂੰ ਕਰਵਾਇਆ ਬੰਦ - ਖੇਤੀ ਕਾਨੂੰਨ
ਮੋਹਾਲੀ 'ਚ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਣ ਦੇ ਨਾਲ ਖਰੜ ਵਿੱਚ ਰਿਲਾਇੰਸ ਮਾਲ ਸਟੋਰ ਨੂੰ ਪੂਰਨ ਤੌਰ ਬੰਦ ਕਰਨ ਲਈ ਨੋਰਥ ਕੰਟਰੀ ਮਾਲ ਅੱਗੇ ਧਰਨਾ ਦਿੱਤਾ ਗਿਆ।
ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਨੇ ਖਰੜ 'ਚ ਰਿਲਾਇੰਸ ਮਾਰਕੀਟ ਨੂੰ ਕਰਵਾਇਆ ਬੰਦ
ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਨੇ ਖਰੜ 'ਚ ਰਿਲਾਇੰਸ ਮਾਰਕੀਟ ਨੂੰ ਕਰਵਾਇਆ ਬੰਦ
ਇਸ ਮੌਕੇ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਉਦੋਂ ਕਿਸਾਨ ਸੰਘਰਸ਼ ਜਾਰੀ ਰੱਖਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸੰਘਰਸ਼ ਵਿੱਚ ਕਿਸਾਨ ਜਥੇਬੰਦੀਆਂ ਵੱਲੋ ਰਿਲਾਇੰਸ ਦੇ ਪੈਟਰੋਲ ਪੰਪ, ਰਿਲਾਇੰਸ ਕੰਪਨੀ ਦੇ ਮਾਲ ਹਾਊਸਾਂ ਨੂੰ ਬੰਦ ਕਰਨ ਦਾ ਐਲਾਨ ਵੀ ਕੀਤਾ ਹੋਇਆ ਹੈ। ਇਸ ਦੇ ਤਹਿਤ ਖਰੜ ਵਿੱਚ ਰਿਲਾਇੰਸ ਮਾਲ ਸਟੋਰ ਨੂੰ ਪੂਰਨ ਤੌਰ ਬੰਦ ਕਰਵਾਇਆ ਗਿਆ।
ਇਹ ਵੀ ਪੜੋ: ਪਰਾਲੀ ਦੀ ਸਮੱਸਿਆ ਲਈ ਕਿਸਾਨ ਨਹੀਂ, ਅਮਰਿੰਦਰ ਅਤੇ ਮੋਦੀ ਸਰਕਾਰ ਜ਼ਿੰਮੇਵਾਰ: ਹਰਪਾਲ ਚੀਮਾ