ਪੰਜਾਬ

punjab

ETV Bharat / state

ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਸਿਵਲ ਹਸਪਤਾਲ ਦੇ ਐੱਸਐੱਮਓ ਦਾ ਹੋਇਆ ਤਬਾਦਲਾ

ਲੰਮੇਂ ਸਮੇਂ ਤੋਂ ਈਟੀਵੀ ਭਾਰਤ ਵੱਲੋਂ ਲਗਾਤਾਰ ਸਿਵਲ ਹਸਪਤਾਲ ਦੀ ਖ਼ਸਤਾ ਹਾਲਤ ਦੀਆਂ ਖ਼ਬਰਾਂ ਨਸ਼ਰ ਕੀਤੀਆਂ ਜਾ ਰਹੀਆਂ ਸਨ। ਇਸ ਤੋਂ ਬਾਅਦ ਮਾਮਲੇ ਨੂੰ ਧਿਆਨ ਵਿੱਚ ਲਿਆ ਕੇ ਐੱਸਐੱਮਓ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

ਮੋਹਾਲੀ
ਫ਼ੋਟੋ

By

Published : Jan 10, 2020, 4:57 PM IST

ਮੋਹਾਲੀ: ਸਿਵਲ ਹਸਪਤਾਲ ਦੇ ਐੱਸਐੱਮਓ ਦਾ ਤਬਾਦਲਾ ਫ਼ਾਜ਼ਿਲਕਾ ਕਰ ਦਿੱਤਾ ਗਿਆ ਹੈ। ਤੁਹਾਨੂੰ ਜਾਣਕਾਰੀ ਲਈ ਦੱਸ ਦਈਏ ਕਿ ਪਿਛਲੇ ਲੰਮੇਂ ਸਮੇਂ ਤੋਂ ਈਟੀਵੀ ਭਾਰਤ ਵੱਲੋਂ ਲਗਾਤਾਰ ਸਿਵਲ ਹਸਪਤਾਲ ਦੀ ਖ਼ਸਤਾ ਹਾਲਤ ਦੀਆਂ ਖ਼ਬਰਾਂ ਨਸ਼ਰ ਕੀਤੀਆਂ ਜਾ ਰਹੀਆਂ ਸਨ। ਇਸ ਤੋਂ ਬਾਅਦ ਮਾਮਲੇ ਨੂੰ ਧਿਆਨ ਵਿੱਚ ਲਿਆ ਕੇ ਐੱਸਐੱਮਓ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

ਵੀਡੀਓ

ਦੱਸ ਦਈਏ, ਹਸਪਤਾਲ ਦੀ ਇੰਨੀ ਮਾੜੀ ਹਾਲਤ ਹੈ ਕਿ ਛੱਤਾਂ ਤੋਂ ਪਾਣੀ ਟਪਕਣਾ, ਸਟੋਰ ਰੂਮ ਦੇ ਦਰਵਾਜੇ ਟੁੱਟੇ ਹੋਣਾ, ਚੂਹਿਆਂ ਦਾ ਪ੍ਰਵਾਸ ਹੋਣਾ ਤੇ ਥਾਂ-ਥਾਂ 'ਤੇ ਗੰਦਗੀ ਦੇ ਢੇਰ ਹੋਣਾ, ਅਜਿਹੀਆਂ ਕਈ ਪਰੇਸ਼ਾਨੀਆਂ ਦਾ ਮਰੀਜ਼ਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਹਸਪਤਾਲ ਵਿੱਚ ਚਿਨਾਈ ਦਾ ਕੰਮ ਵੀ ਚੱਲ ਰਿਹਾ ਹੈ, ਜੋ ਕਿ ਇੱਕ ਦੂਜਾ ਪੱਖ ਹੈ।

ਇਹ ਵੀ ਪੜ੍ਹੋ: ਬਿਜਲੀ ਮਾਫੀਆ ਸੁਖਬੀਰ ਨੇ ਬਣਾਇਆ ਸੀ, ਕੈਪਟਨ ਨੇ ਉਸ 'ਚ ਹਿੱਸਾ ਪਾ ਲਿਆ: ਭਗਵੰਤ ਮਾਨ

ਉੱਥੇ ਹੀ ਈਟੀਵੀ ਭਾਰਤ ਵੱਲੋਂ ਹੋਰ ਵੀ ਕਈ ਕਮੀਆਂ ਮੁਹਾਲੀ ਦੇ ਐਸਐਮਓ ਸਾਹਮਣੇ ਰੱਖਿਆ ਗਈਆਂ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਹਸਪਤਾਲ ਦੀ ਖ਼ਸਤਾ ਹਾਲਤ ਬਾਰੇ ਉਨ੍ਹਾਂ ਨੂੰ ਈਟੀਵੀ ਭਾਰਤ ਰਾਹੀਂ ਪਤਾ ਲੱਗਿਆ ਸੀ। ਇਸ ਤੋਂ ਇਲਾਵਾ ਜਦੋਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਇਸ ਸਬੰਧੀ ਛੇਤੀ ਹੀ ਵੱਡੀ ਕਾਰਵਾਈ ਕੀਤੀ ਜਾਵੇਗੀ।

ਹੁਣ ਮੋਹਾਲੀ ਦੇ ਸਿਵਲ ਸਰਜਨ ਤੇ ਪੰਜਾਬ ਦੇ ਸਿਹਤ ਮੰਤਰੀ ਨੇ ਲੋਕਾਂ ਦੀਆਂ ਚੰਗੀਆਂ ਸਿਹਤ ਸੇਵਾਵਾਂ ਦੇ ਲਈ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਐਸਐਮਓ ਦੀਆਂ ਕਮਿਆਂ ਉੱਤੇ ਪਰਦਾ ਪਾਉਣ ਦੀ ਥਾਂ ਉਨ੍ਹਾਂ ਦਾ ਤਬਾਦਲਾ ਫ਼ਾਜ਼ਿਲਕਾ ਕਰ ਦਿੱਤਾ ਹੈ।

ABOUT THE AUTHOR

...view details