ਮੁਹਾਲੀ: ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਅਤੇ ਮੁਹਾਲੀ ਦੇ ਮੌਜੂਦਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਘਰ ਦੇਰ ਰਾਤ ਇਲੈਕਸ਼ਨ ਕਮਿਸ਼ਨ ਦੀ ਟੀਮ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਰੇਡ ਕੀਤੀ ਗਈ।
ਹਾਲਾਂਕਿ ਇਸ ਦੌਰਾਨ ਟੀਮ ਨੂੰ ਮੌਕੇ ’ਤੇ ਕੁਝ ਵੀ ਬਰਾਮਦ ਨਹੀਂ ਹੋਇਆ। ਇਸ ਦੌਰਾਨ ਮੌਕੇ ’ਤੇ ਪਹੁੰਚੀ ਜਾਂਚ ਟੀਮ ਨੇ ਦੱਸਿਆ ਕਿ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਜੀਤੀ ਸਿੱਧੂ ਦੇ ਘਰ ਦੀ ਕੋਠੀ ਵਿੱਚ ਸ਼ਰਾਬ ਦੀ ਸ਼ਿਕਾਇਤ ਮਿਲੀ ਸੀ ਇਸ ਲਈ ਮਾਮਲੇ ਦੀ ਜਾਂਚ ਕਰਨ ਲਈ ਟੀਮ ਆਈ ਹੋਈ ਸੀ ਪਰ ਦੇਰ ਰਾਤ ਦੀ ਕਾਰਵਾਈ ਵਿੱਚ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਿਆ।
ਮੌਜੂਦਾ ਮੇਅਰ ਅਮਰਜੀਤ ਸਿੰਘ ਜੀਤੀ ਦੀ ਕੋਠੀ ਤੇ ਦੇਰ ਰਾਤ ਪੁਲੀਸ ਨੇ ਮਾਰੀ ਰੇਡ ਇਸ ਰੇਡ ਦੌਰਾਨ ਪੁਲਿਸ ਤੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਵਿਚਕਾਰ ਲੰਬਾ ਡਰਾਮਾ ਚੱਲਦਾ ਰਿਹਾ। ਇੱਕ ਪਾਸੇ ਜਾਂਚ ਅਧਿਕਾਰੀ ਜਿੱਥੇ ਬਣਾਈ ਗਈ ਰਿਪੋਰਟ ’ਤੇ ਸਾਈਨ ਕਰਨ ਤੋਂ ਮਨ੍ਹਾ ਕਰ ਰਿਹਾ ਸੀ ਉਥੇ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਸਾਈਨ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਸੀ।
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਐੱਸ ਐੱਸ ਬੀ ਟੀ ਦੀ ਜਾਂਚ ਅਧਿਕਾਰੀ ਦੀ ਟੀਮ ਵੱਲੋਂ ਕਾਰਵਾਈ ਦੀ ਅਗਵਾਈ ਕਰ ਰਹੇ ਜਾਂਚ ਅਧਿਕਾਰੀ ਗੋਪਾਲ ਰਾਏ ਨੇ ਦੱਸਿਆ ਕਿ ਉਨ੍ਹਾਂ ਨੂੰ ਐਸਡੀਐਮ ਅਤੇ ਐਕਸਾਈਜ਼ ਡਿਪਾਰਟਮੈਂਟ ਵੱਲੋਂ ਸ਼ਰਾਬ ਦੀ ਸ਼ਿਕਾਇਤ ਮਿਲੀ ਸੀ ਤੇ ਮੌਕੇ ’ਤੇ ਉਨ੍ਹਾਂ ਨੂੰ ਸ਼ਿਕਾਇਤ ਦੀ ਕਾਪੀ ਵੀ ਦਿਖਾਈ ਗਈ ਸੀ ਤੇ ਉਹ ਆਪਣੀ ਟੀਮ ਨਾਲ ਉਥੇ ਪਹੁੰਚੇ ਸਨ। ਇਸ ਦੌਰਾਨ ਅਧਿਕਾਰੀ ਇਹ ਵੀ ਕਹਿੰਦੇ ਨਜ਼ਰ ਆਏ ਕਿ ਅਜੇ ਹੋਰ ਜ਼ਿਆਦਾ ਕੁਝ ਦੱਸਣ ਦੀ ਹਾਲਤ ਵਿੱਚ ਨਹੀਂ ਹਨ।
ਜਿਸ ਤਰ੍ਹਾਂ ਮੇਅਰ ਜੀਤੀ ਸਿੱਧੂ ਦੀ ਕੋਠੀ ਦੀ ਰੇਡ ਮਾਰੀ ਗਈ ਅਤੇ ਦੇਰ ਰਾਤ ਤੱਕ ਚੰਗਾ ਡਰਾਮਾ ਚੱਲਿਆ ਹਾਲਾਂਕਿ ਇਸ ਜਗ੍ਹਾ ਤੋਂ ਪੁਲਿਸ ਨੂੰ ਕੁਝ ਨਹੀਂ ਬਰਾਮਦ ਹੋਇਆ ਪਰ ਪੂਰੇ ਸ਼ਹਿਰ ਵਿੱਚ ਇਹ ਖ਼ਬਰ ਫੈਲ ਗਈ ਕਿ ਇੱਕ ਨਾਟਕੀ ਡਰਾਮਾ ਚਲਦਾ ਰਿਹਾ।
ਇਹ ਵੀ ਪੜ੍ਹੋ:ਕਾਂਗਰਸ ਨੇ ਇੱਕ ਤੋਂ ਬਾਅਦ ਇੱਕ ਵਿਧਾਇਕਾਂ ਨੂੰ ਦਿਖਾਇਆ ਬਾਹਰ ਦਾ ਰਾਹ