ਚੰਡੀਗੜ੍ਹ: ਡੀਐਸਪੀ ਅਤੁਲ ਸੋਨੀ ਨੂੰ ਆਪਣੀ ਪਤਨੀ 'ਤੇ ਹੱਥ ਚੁੱਕਣਾ 'ਤੇ ਗੋਲੀ ਚਲਾਉਣਾ ਇੰਨਾ ਮਹਿੰਗਾ ਪੈ ਗਿਆ ਕਿ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ। ਪੰਜਾਬ ਪੁਲਿਸ ਨੇ ਅਤੁਲ ਸੋਨੀ ਨੂੰ ਸਸਪੈਂਡ ਕਰਨ ਦੀ ਸਿਫ਼ਾਰਿਸ਼ ਕੀਤੀ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਕਾਰਵਾਈ ਕਰਦੇ ਹੋਏ ਡੀਐੱਸਪੀ ਅਤੁਲ ਸੋਨੀ ਨੂੰ ਤੁਰੰਤ ਸਸਪੈਂਡ ਕਰਨ ਦੇ ਹੁਕਮ ਦੇ ਦਿੱਤੇ ਹਨ।
ਪਤਨੀ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਡੀਐਸਪੀ ਅਤੁਲ ਸੋਨੀ ਸਸਪੈਂਡ - dsp atul soni suspended
ਡੀਐਸਪੀ ਅਤੁਲ ਸੋਨੀ ਨੂੰ ਸਸਪੈਂਡ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਪੁਲਿਸ ਨੇ ਅਤੁਲ ਸੋਨੀ ਨੂੰ ਸਸਪੈਂਡ ਕਰਨ ਦੀ ਸਿਫ਼ਾਰਿਸ਼ ਕੀਤੀ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਕਾਰਵਾਈ ਕਰਦੇ ਹੋਏ ਡੀਐੱਸਪੀ ਅਤੁਲ ਸੋਨੀ ਨੂੰ ਤੁਰੰਤ ਸਸਪੈਂਡ ਕਰਨ ਦੇ ਹੁਕਮ ਦੇ ਦਿੱਤੇ।
ਇਸ ਤੋਂ ਬਾਅਦ ਡੀਐੱਸਪੀ ਅਤੁਲ ਸੋਨੀ ਨੇ ਮੁਹਾਲੀ ਸੈਸ਼ਨ ਕੋਰਟ 'ਚ ਜ਼ਮਾਨਤ ਅਰਜ਼ੀ ਦਾਇਰ ਕਰ ਦਿੱਤੀ ਪਰ ਸੈਸ਼ਨ ਕੋਰਟ ਨੇ ਡੀਐੱਸਪੀ ਦੀ ਜ਼ਮਾਨਤ ਅਰਜ਼ੀ ਨਾ ਮਨਜ਼ੂਰ ਕੀਤੀ। ਉਸ ਤੋਂ ਮੁੜ ਕੇ ਡੀਐੱਸਪੀ ਅਤੁਲ ਸੋਨੀ ਹਾਈ ਕੋਰਟ ਪਹੁੰਚੇ ਤੇ ਹਾਈ ਕੋਰਟ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਤੇ 31 ਜਨਵਰੀ ਤੱਕ ਰੋਕ ਲਗਾ ਦਿੱਤੀ। ਹਾਲਾਂਕਿ ਬਾਅਦ ਦੇ ਵਿੱਚ ਅਗਲੇ ਫ਼ੈਸਲੇ 'ਚ ਡੀਐੱਸਪੀ ਦੀ ਜ਼ਮਾਨਤ ਅਰਜ਼ੀ ਨਾ ਮਨਜ਼ੂਰ ਕਰ ਦਿੱਤੀ ਗਈ ਕਿਉਂਕਿ ਡੀਐੱਸਪੀ ਕੋਰਟ ਦੇ ਵਿੱਚ ਇਹ ਸਾਬਤ ਨਹੀਂ ਕਰ ਪਾਏ ਕਿ ਜੋ ਬੰਦੂਕ ਉਨ੍ਹਾਂ ਨੇ ਵਰਤੀ ਸੀ ਉਹ ਲਾਇਸੈਂਸੀ ਬੰਦੂਕ ਸੀ।
ਇਸ ਦੇ ਵਿਚਕਾਰ ਪੰਜਾਬ ਪੁਲਿਸ ਵੱਲੋਂ ਪੰਜਾਬ ਗ੍ਰਹਿ ਵਿਭਾਗ ਡੀਐੱਸਪੀ ਦੀ ਸਸਪੈਨਸ਼ਨ ਦੀ ਸਿਫ਼ਾਰਿਸ਼ ਕੀਤੀ ਗਈ ਜਿਸ 'ਤੇ ਫੈਸਲਾ ਲੈਂਦੇ ਹੋਏ ਡੀਐੱਸਪੀ ਅਤੁਲ ਸੋਨੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।