ਮੋਹਾਲੀ: ਡੀਐੱਸਪੀ ਅਤੁਲ ਸੋਨੀ 'ਤੇ ਆਪਣੀ ਪਤਨੀ 'ਤੇ ਗੋਲੀ ਚਲਾਉਣ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਬੀਤੀ ਰਾਤ ਕਰੀਬ 3 ਵਜੇ ਕਲੱਬ ਤੋਂ ਆਉਣ ਤੋਂ ਬਾਅਦ ਅਤੁਲ ਸੋਨੀ ਨੇ ਆਪਣੀ ਪਤਨੀ 'ਤੇ ਫਾਇਰ ਕਰ ਦਿੱਤਾ। ਹਾਲਾਂਕਿ ਡੀਐੱਸਪੀ ਦੀ ਪਤਨੀ ਸੁਨੀਤਾ ਸੋਨੀ ਇਸ ਵਿੱਚ ਵਾਲ ਵਾਲ ਬਚ ਗਈ। ਇਸ ਤੋਂ ਬਾਅਦ ਸੁਨੀਤਾ ਸੋਨੀ ਵੱਲੋਂ ਮੋਹਾਲੀ ਦੇ 8 ਫੇਸ ਸਥਿਤ ਥਾਣੇ ਵਿੱਚ ਆਪਣੇ ਡੀਐੱਸਪੀ ਪਤੀ ਵਿਰੁੱਧ ਮਾਮਲਾ ਦਰਜ ਕਰਵਾਇਆ।
ਮੋਹਾਲੀ: ਪਤਨੀ ਨੂੰ ਗੋਲੀ ਮਾਰ ਫ਼ਰਾਰ ਹੋਇਆ ਡੀਐੱਸਪੀ - ਮੋਹਾਲੀ 'ਚ ਡੀਐੱਸਪੀ ਅਤੁਲ ਸੋਨੀ
ਮੋਹਾਲੀ 'ਚ ਡੀਐੱਸਪੀ ਅਤੁਲ ਸੋਨੀ ਨੇ ਆਪਣੀ ਪਤਨੀ 'ਤੇ ਫਾਇਰ ਕਰ ਦਿੱਤਾ। ਘਟਨਾ ਤੋਂ ਬਾਅਦ ਤੋਂ ਹੀ ਡੀਐੱਸਪੀ ਫ਼ਰਾਰ ਚੱਲ ਰਹੇ ਹਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਪਤਨੀ ਨੂੰ ਗੋਲੀ ਮਾਰ ਫ਼ਰਾਰ ਹੋਇਆ ਡੀਐੱਸਪੀ
ਪੁਲਿਸ ਵੱਲੋਂ ਧਾਰਾ 307 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਅਤੁਲ ਸੋਨੀ ਆਪਣੀ ਪਤਨੀ 'ਤੇ ਫਾਇਰ ਕਰਨ ਤੋਂ ਬਾਅਦ ਤੋਂ ਹੀ ਫਰਾਰ ਚੱਲ ਰਹੇ ਹਨ। ਜ਼ਿਕਰਯੋਗ ਹੈ ਕਿ ਡੀਐੱਸਪੀ ਅਤੁਲ ਸੋਨੀ ਬਾਡੀ ਬਿਲਡਿੰਗ ਕਰਕੇ ਕਾਫੀ ਮਸ਼ਹੂਰ ਹਨ ਪਰ ਉਨ੍ਹਾਂ ਉੱਪਰ ਇਸ ਤੋਂ ਪਹਿਲਾਂ ਵੀ ਮਾਮਲਾ ਦਰਜ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਬੇਟੇ ਉੱਪਰ ਵੀ ਇੱਕ ਹਿੱਟ ਐਂਡ ਰਨ ਦਾ ਮਾਮਲਾ ਦਰਜ ਹੈ।