ਮੋਹਾਲੀ: 6 ਫੇਸ ਦੇ ਜ਼ਿਲ੍ਹਾ ਹਸਪਤਾਲ 'ਚ ਐਮਰਜੈਂਸੀ ਮਰੀਜਾਂ ਨੂੰ ਬਾਹਰੋਂ ਦਵਾਈਆਂ ਲਿੱਖ ਕੇ ਦਿੱਤੀਆਂ ਜਾਂਦੀਆਂ ਸੀ ਜਿਸ ਨੂੰ ਈਟੀਵੀ ਭਾਰਤ ਵੱਲੋਂ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਗਿਆ ਸੀ। ਜਿਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਇਸ 'ਤੇ ਸਿਹਤ ਵਿਭਾਗ ਨੇ ਡਾਕਟਰਾਂ ਨੂੰ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਐਮਰਜੈਂਸੀ 'ਚ ਜੇ ਮਰੀਜ਼ ਬਾਹਰੋਂ ਆਉਂਦਾ ਹੈ ਤਾਂ ਉਸ ਨੂੰ ਦਵਾਇਆਂ ਲਿਖ ਕੇ ਨਾ ਦਿੱਤੀਆਂ ਜਾਣ, ਤੇ ਉਨ੍ਹਾਂ ਦਾ ਮੁਫ਼ਤ ਇਲਾਜ ਕੀਤਾ ਜਾਵੇ।
ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਮਨਜੀਤ ਸਿੰਘ ਨੇ ਸਰਕਾਰੀ ਹਦਾਇਤਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਿਹੜਾ ਵੀ ਮਰੀਜ਼ ਬੀਮਾਰ ਹੈ, ਬੇਹੋਸ਼ ਹੈ, ਜਾ ਚੱਲਣ ਜੋਗਾ ਨਹੀਂ ਹੈ। ਉਨ੍ਹਾਂ ਮਰੀਜਾਂ ਨੂੰ ਇਜੈਕੰਸ਼ਨ ਲਗਾ ਕੇ ਉਨ੍ਹਾਂ ਦਾ ਟ੍ਰਿਟਮੈਂਟ ਕੀਤਾ ਜਾਂਦਾ ਹੈ।