ਪੰਜਾਬ

punjab

ETV Bharat / state

ਨਜ਼ਾਇਜ ਮਾਈਨਿੰਗ ਰੋਕਣ 'ਤੇ ਹੋਈ ਕੁੱਟਮਾਰ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ - ਨਜ਼ਾਇਜ ਮਾਈਨਿੰਗ

ਗ਼ੈਰਕਾਨੂੰਨੀ ਮਾਇਨਿੰਗ ਦੇ ਖਿਲਾਫ ਪਿੰਡ ਵਾਸੀਆਂ ਨੇ ਵੱਖ ਵੱਖ ਵਿਭਾਗਾਂ ਨੂੰ ਵੀ ਲਿਖਤੀ ਸੂਚਨਾ ਕੀਤੀ ਸੀ, ਪਰ ਕਾਰਵਾਈ ਖਾਨਾ ਪੂਰਤੀ ਤੱਕ ਹੀ ਸੀਮਿਤ ਰਹੀ ਹੈ।

ਫ਼ੋਟੋ

By

Published : Oct 18, 2019, 3:19 PM IST

ਮੁਹਾਲੀ: ਕੁਰਾਲੀ ਬਲਾਕ ਮਾਜਰੀ ਵਿੱਚ ਹੋ ਰਹੀ ਗ਼ੈਰਕਾਨੂੰਨੀ ਮਾਇਨਿੰਗ ਦੇ ਖਿਲਾਫ ਪਿੰਡ ਅਭੀਪੁਰ ਦੇ ਲੋਕਾ ਨੇ ਦੁਲਵਾ ਖਦਰੀ ਵਿੱਚ ਪਿਛਲੇ 3 ਮਹੀਨੇ ਤੋਂ ਧਰਨੇ ਤੇ ਬੈਠੇ ਹੋਏ ਹਨ ਤਾਂ ਜੋ ਗ਼ੈਰਕਾਨੂੰਨੀ ਮਾਇਨਿੰਗ ਕਰਨ ਵਾਲਿਆਂ ਵਲੋਂ ਭਰੇ ਟਰੱਕ ਉਨ੍ਹਾਂ ਦੇ ਪਿੰਡ ਦੀ ਸੜਕ ਨੂੰ ਤੋੜਦੇ ਹੋਏ ਉੱਥੋ ਨਾ ਗੁਜਰ ਸਕਣ ।ਗ਼ੈਰਕਾਨੂੰਨੀ ਮਾਇਨਿੰਗ ਦੇ ਖਿਲਾਫ ਪਿੰਡ ਵਾਸੀਆਂ ਨੇ ਵੱਖ ਵੱਖ ਵਿਭਾਗਾਂ ਨੂੰ ਵੀ ਲਿਖਤੀ ਸੂਚਨਾ ਕੀਤੀ ਸੀ ਪਰ ਕਾਰਵਾਈ ਖਾਨਾ ਪੂਰਤੀ ਤੱਕ ਹੀ ਸੀਮਿਤ ਰਹੀ ਹੈ।


ਜਦੋਂ ਭੂਮਾਫੀਆ ਨਾਲ ਜੁੜੇ ਲੋਕਾਂ ਨੇ ਰੇਤ ਨਾਲ ਭਰੇ ਟਰੱਕਾ ਨੂੰ ਲਿਜਾਣ ਲਈ ਨਵਾਂ ਰਸਤਾ ਪਿੰਡ ਅਭੀਪੁਰ ਤੋਂ ਬਣਾ ਲਿਆ ਤਾਂ ਪਿੰਡ ਵਾਸੀਆਂ ਨੇ ਇੱਕ ਹੋਰ ਧਰਨਾ ਪਿੰਡ ਅਭੀਪੁਰ ਵਿੱਚ ਵੀ ਲਗਾ ਦਿੱਤਾ ਹੈ । ਜਿਸ ਕਾਰਨ ਗ਼ੈਰਕਾਨੂੰਨੀ ਮਾਇਨਿੰਗ ਕਰਨ ਵਾਲੇ ਕਾਰੋਬਾਰੀਆਂ ਨੇ ਤੰਗ ਹੋਕੇ ਧਰਨਾ ਲਗਾਉਣ ਵਾਲਿਆਂ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋਂ: ਪਾਕਿ ਲੜਾਕੂ ਜਹਾਜ਼ ਨੇ ਕੀਤਾ ਭਾਰਤੀ ਜਹਾਜ਼ ਦਾ ਪਿੱਛਾ


ਬੀਤੀ ਰਾਤ ਵੀ ਸਥਾਨਕ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਇੱਕ ਵਿਅਕਤੀ ਭਾਗ ਸਿੰਘ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ । ਉਸਨੇ ਦੱਸਿਆ ਕਿ ਉਸਨੂੰ ਗ਼ੈਰਕਾਨੂੰਨੀ ਮਾਇਨਿੰਗ ਕਰਨ ਵਾਲੇ ਲੋਕਾਂ ਨੇ ਕੁੱਟਮਾਰ ਕੀਤੀ ਹੈ, ਹਸਪਤਾਲ ਵਿੱਚ ਉਸਦਾ ਹਾਲ ਚਾਲ ਪੁੱਛਣ ਲਈ ਆਮ ਆਦਮੀ ਪਾਰਟੀ ਦੇ ਉਪ ਜਿਲਾ ਪ੍ਰਧਾਨ ਜਗਦੇਵ ਸਿੰਘ ਮਲੌਆ ਵੀ ਹਸਪਤਾਲ ਵਿੱਚ ਪੁੱਜੇ ।

ਵੀਡੀਓ

ਜਗਦੇਵ ਮਲੌਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਗਲਤ ਕੰਮਾਂ ਦੇ ਖਿਲਾਫ ਸੰਘਰਸ਼ ਕਰਦੀ ਰਹਿੰਦੀ ਹੈ, ਉਹ ਪਿੰਡ ਵਾਸੀਆਂ ਦੇ ਨਾਲ ਹੈ, ਅਤੇ ਉਨ੍ਹਾਂਨੂੰ ਪਤਾ ਲਗਾ ਹੈ ਕਿ ਮਾਨਯੋਗ ਅਦਾਲਤ ਨੇ ਵੀ ਹੁਕਮ ਜਾਰੀ ਕੀਤੇ ਸਨ, ਕਿ ਇਨ੍ਹਾਂ ਨੂੰ ਸਕਿਉਰਟੀ ਦਿੱਤੀ ਜਾਵੇ ਉੱਤੇ ਪਰ ਸ਼ਾਇਦ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੇ ਉਡੀਕ ਵਿੱਚ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਛੇਤੀ ਆਰੋਪੀਆ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਉੱਤੇ ਮਾਮਲਾ ਦਰਜ ਕੀਤਾ ਜਾਵੇ, ਅਤੇ ਮਾਇਨਿੰਗ ਦੇ ਖਿਲਾਫ ਅਵਾਜ਼ ਚੁੱਕਣ ਵਾਲੇ ਲੋਕਾਂ ਨੂੰ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਸਕਿਉਰਟੀ ਦਿੱਤੀ ਜਾਵੇ ।

ABOUT THE AUTHOR

...view details