ਪੰਜਾਬ

punjab

ETV Bharat / state

ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡਾਂ ਦਾ ਵਿਕਾਸ ਸਾਡੀ ਤਰਜੀਹ: ਤਿਵਾੜੀ - ਸੰਸਦ ਮੈਂਬਰ ਮਨੀਸ਼ ਤਿਵਾੜੀ

ਮੋਹਾਲੀ ਦੇ ਪਿੰਡ ਪੜੌਲ 'ਚ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦੱਸਿਆ

Manish Tewari
ਫ਼ੋਟੋ

By

Published : Dec 3, 2019, 4:07 PM IST

ਮੋਹਾਲੀ: ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪਿੰਡ ਪੜੌਲ ਵਿੱਚ ਜਨ ਸਭਾ ਕੀਤਾ। ਇਸ ਸਭਾ 'ਚ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਪਿੰਡਾਂ ਦਾ ਵਿਕਾਸ ਉਨ੍ਹਾਂ ਲਈ ਤਰਜੀਹ ਹੈ।

ਇਸ ਮੌਕੇ ਮਨੀਸ਼ ਤਿਵਾੜੀ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਹੋਏ ਵਿਕਾਸ ਦੇ ਕਾਰਜਾਂ 'ਤੇ ਰੋਸ਼ਨੀ ਪਾਈ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਤੇ ਸਮਾਜ ਦੇ ਸਰਵਪੱਖੀ ਵਿਕਾਸ ਵਾਸਤੇ ਪਿੰਡਾਂ ਨੂੰ ਵੀ ਨਾਲ ਲੈ ਕੇ ਚੱਲਣ ਦੀ ਲੋੜ ਹੈ। ਇਸ ਦੌਰਾਨ ਪਿੰਡਾਂ ਦੇ ਵਿਕਾਸ 'ਚ ਕਿਸੇ ਤਰ੍ਹਾਂ ਦੀ ਕਸਰ ਨਹੀਂ ਛੱਡੀ ਜਾਵੇਗੀ।

ਉਨ੍ਹਾਂ ਨੇ ਦੱਸਿਆ ਕਿ ਚਾਹੇ ਸੂਬੇ 'ਚ ਕੋਈ ਵਿਕਾਸ ਦਾ ਪ੍ਰੋਜੈਕਟ ਲਿਆਉਣਾ ਹੋਵੇ ਜਾਂ ਬੁਨਿਆਦੀ ਸਹੂਲਤਾਂ ਦਾ ਵਿਕਾਸ ਲਈ ਪਿੰਡਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਇਸ ਮੌਕੇ ਉਨ੍ਹਾਂ ਖਾਸਤੌਰ ਤੇ ਪਿੰਡਾਂ 'ਚ ਪੜਾਈ ਦੀ ਮਿਆਰ ਸ਼ਹਿਰੀ ਪੱਧਰ ਤੱਕ ਚੁੱਕਣ ਦੀ ਲੋੜ ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਕਥਿਤ ਆੜ੍ਹਤੀਆ ਖੁਦਕੁਸ਼ੀ ਕੇਸ 'ਚ ਖ਼ੁਰਾਕ ਇੰਸਪੈਕਟਰ ਤੇ ਏ.ਐਫ.ਐਸ.ਓ ਮੁਅੱਤਲ

ਸੰਸਦ ਮੈਬਰ ਨੇ ਪਿੰਡਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋ ਹੋਏ ਵਿਕਾਸ ਕਾਰਜਾਂ ਬਾਰੇ ਦੱਸਿਆ ਤੇ ਕਿਹਾ ਕਿ ਸੂਬਾ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ।

ABOUT THE AUTHOR

...view details