ਮੁਹਾਲੀ: ਪੰਜਾਬੀ ਗਾਇਕਾ ਅਫਸਾਨਾ ਖਾਨ ਤੇ ਸਾਜਨ ਸ਼ਰਮਾ ਉਰਫ ਸਾਜ ਦਾ ਵਿਆਹ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਛੱਤੀਸਗੜ੍ਹ ਦੀ ਰਹਿਣ ਵਾਲੀ ਅਨੁਗ੍ਰਹ ਰੰਜਨ ਉਰਫ਼ ਅਨੂ ਸ਼ਰਮਾ ਨੇ ਮੁਹਾਲੀ ਜ਼ਿਲ੍ਹਾ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਵਿਆਹ ’ਤੇ ਰੋਕ ਲਾਉਣ ਦੀ ਮੰਗ ਕੀਤੀ ਹੈ।
ਇਹ ਵੀ ਪੜੋ:ਭਾਰਤ ਰਤਨ ਲਤਾ ਮੰਗੇਸ਼ਕਰ ਕੋਰੋਨਾ ਪਾਜ਼ੀਟਿਵ, ICU 'ਚ ਭਰਤੀ
ਅਨੂ ਨੇ ਦੱਸਿਆ ਕਿ 7 ਸਾਲ ਪਹਿਲਾਂ ਉਸ ਦਾ ਵਿਆਹ ਅਫਸਾਨਾ ਦੇ ਮੰਗੇਤਰ ਸਾਜਨ ਸ਼ਰਮਾ ਨਾਲ ਹੋਇਆ ਸੀ। ਸਾਜ ਨੇ ਉਸਨੂੰ ਧੋਖੇ ਨਾਲ ਤਲਾਕ ਦੇ ਦਿੱਤਾ ਅਤੇ ਹੁਣ ਅਫਸਾਨਾ ਨਾਲ ਵਿਆਹ ਕਰਵਾ ਲਿਆ ਹੈ।
ਗਾਇਕਾ ਅਫਸਾਨਾ ਖ਼ਾਨ ਦੇ ਵਿਆਹ ’ਤੇ ਸਟੇਅ ਦੀ ਮੰਗ ਅਨੂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੁਣੇ ਹੀ ਪਤਾ ਲੱਗਾ ਹੈ ਕਿ ਸਾਜਨ ਨੇ ਮੁਹਾਲੀ ਜ਼ਿਲ੍ਹਾ ਅਦਾਲਤ ਵਿੱਚ ਤਲਾਕ ਲਈ ਅਰਜ਼ੀ ਦਿੱਤੀ ਹੈ। ਤਲਾਕ ਮਾਮਲੇ 'ਚ ਸਾਜ ਨੇ ਅਨੂ ਨੂੰ ਗਲਤ ਪਤਾ ਦਿੱਤਾ ਸੀ। ਨਤੀਜੇ ਵਜੋਂ, ਉਸ ਨੂੰ ਕੋਈ ਸੰਮਨ ਨਹੀਂ ਮਿਲਿਆ ਅਤੇ ਉਹ ਪੇਸ਼ ਨਹੀਂ ਹੋਈ।
ਮੁਹਾਲੀ ਦੀ ਅਦਾਲਤ ਨੇ ਬਿਨਾਂ ਸੁਣਵਾਈ ਦੇ ਉਨ੍ਹਾਂ ਦਾ ਤਲਾਕ ਮਨਜ਼ੂਰ ਕਰ ਲਿਆ। ਅਨੂ ਨੇ ਹੁਣ ਮੁਹਾਲੀ ਕੋਰਟ ਵਿਚ ਵਿਆਹ ਅਤੇ ਤਲਾਕ ਦੇ ਹੁਕਮਾਂ 'ਤੇ ਰੋਕ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ ਅਤੇ ਵਿਆਹ 'ਤੇ ਸਟੇਅ ਦੇ ਖਿਲਾਫ ਇੱਕ ਵੱਖਰਾ ਸਿਵਲ ਕੇਸ ਵੀ ਦਾਇਰ ਕੀਤਾ ਹੈ। ਅਦਾਲਤ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਮਾਮਲੇ ਦੀ ਸੁਣਵਾਈ 18 ਜਨਵਰੀ ਨੂੰ ਹੋਵੇਗੀ।
ਇਹ ਵੀ ਪੜੋ:ਰਿਤਿਕ ਰੋਸ਼ਨ ਦਾ ਜਨਮਦਿਨ 'ਤੇ ਪ੍ਰਸ਼ੰਸਕਾਂ ਨੂੰ ਤੋਹਫ਼ਾ, ਸ਼ੇਅਰ ਕੀਤਾ 'ਵੇਧਾ' ਦਾ ਪਹਿਲਾ ਲੁੱਕ
ਅਨੂ ਦੇ ਵਕੀਲ ਹੰਸਰਾਜ ਤ੍ਰੇਹਨ ਦੇ ਅਨੁਸਾਰ, ਵਿਆਹ ਤੋਂ ਪਹਿਲਾਂ, ਸਾਜ ਓਡੀਸ਼ਾ ਵਿੱਚ ਭੂਸ਼ਣ ਪਾਵਰ ਐਂਡ ਸਟੀਲ ਲਿਮਟਿਡ ਵਿੱਚ ਇੱਕ ਠੇਕੇਦਾਰ ਸੀ ਅਤੇ ਅਕਸਰ ਰਾਏਪੁਰ, ਛੱਤੀਸਗੜ੍ਹ ਜਾਂਦਾ ਸੀ। ਅਨੂ ਅਤੇ ਸਾਜ ਮਿਲੇ ਅਤੇ ਉਨ੍ਹਾਂ ਨੇ ਦੁਬਾਰਾ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਉਹ ਜੀਕਰਪੁਰ ਆ ਗਈ ਅਤੇ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ 6 ਦਸੰਬਰ 2014 ਨੂੰ ਵਿਆਹ ਕਰਵਾ ਲਿਆ। ਅਨੂ ਅਤੇ ਸਾਜ ਜ਼ੀਰਕਪੁਰ ਰਹਿਣ ਲੱਗੇ। ਅਨੂ ਨੇ ਬਾਅਦ 'ਚ ਦੋਸ਼ ਲਾਇਆ ਕਿ ਦਾਜ ਲਈ ਉਸ 'ਤੇ ਤਸ਼ੱਦਦ ਕੀਤਾ ਗਿਆ, ਜਿਸ ਕਾਰਨ ਉਹ ਆਪਣੇ ਪਰਿਵਾਰ ਨਾਲ ਰਾਏਪੁਰ ਚਲੀ ਗਈ।