ਪੰਜਾਬ

punjab

ETV Bharat / state

ਕੋਵਿਡ-19: ਮੋਹਾਲੀ ਦੇ ਨਵਾਂ ਗਾਓਂ ਦਾ ਪਾਜ਼ੀਟਿਵ ਮਾਮਲਾ ਆਉਣ ਤੋਂ ਬਾਅਦ ਪਿੰਡ ਕੀਤਾ ਸੀਲ - ਨਵਾਂ ਗਾਓਂ ਕੋਰੋਨਾ ਵਾਇਰਸ

ਮੋਹਾਲੀ ਵਿੱਚ ਇੱਕ ਕੋਰੋਨਾ ਵਾਇਰਸ ਦਾ ਨਵਾਂ ਕੇਸ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਸੂਬੇ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 39 ਹੋ ਗਈ ਹੈ।

ਨਵਾਂ ਗਾਓਂ
ਨਵਾਂ ਗਾਓਂ

By

Published : Mar 30, 2020, 2:42 PM IST

ਚੰਡੀਗੜ੍ਹ: ਮੋਹਾਲੀ ਦੇ ਨਵਾਂ ਗਾਓਂ ਵਿੱਚ ਕੋਰੋਨਾ ਦਾ ਮਰੀਜ਼ ਮਿਲਣ ਨਾਲ ਸੂਬੇ ਵਿੱਚ ਮਰੀਜ਼ਾਂ ਦੀ ਗਿਣਤੀ 39 ਹੋ ਗਈ ਹੈ। ਇਲਾਕੇ ਵਿੱਚ ਪੀੜਤ ਮਿਲਣ ਨਾਲ ਪਿੰਡ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਹੈ।

ਇਸ ਵਿਅਕਤੀ ਨੂੰ 6 ਦਿਨ ਪਹਿਲਾਂ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਸੀ। ਇਸ ਵਿਅਕਤੀ ਨੂੰ ਛਾਤੀ ਵਿੱਚ ਦਰਦ ਅਤੇ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ।

ਇਹ ਵੀ ਸਾਹਮਣੇ ਆਇਆ ਹੈ ਕਈ ਦਿਨ ਡਾਕਟਰਾਂ ਦੀ ਟੀਮ ਇਸ ਦੀ ਜਾਂਚ N1H1 ਵਾਇਰਸ ਸਮਝ ਕੇ ਕਰਦੀ ਰਹੀ। ਇਲਾਜ ਨਾ ਹੋਣ ਤੇ ਕੋਰੋਨਾ ਦੀ ਜਾਂਚ ਕੀਤੀ ਗਈ ਜੋ ਕਿ ਪਾਜ਼ੀਟਿਵ ਆਈ ਹੈ। ਉਨ੍ਹਾਂ ਕਿਹਾ ਕਿ ਇਸ ਵਿਅਕਤੀ ਨਾਲ ਸੰਪਰਕ ਵਿੱਚ ਰਹਿਣ ਵਾਲੇ ਵਿਅਕਤੀਆਂ ਬਾਰੇ ਪਤਾ ਲਾਇਆ ਜਾ ਰਿਹਾ ਹੈ।

ਇਸ ਕੇਸ ਵਿੱਚ ਵਖਰੇਵਾਂ ਇਹ ਹੈ ਕਿ ਇਸ ਵਿਅਕਤੀ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ ਇਸ ਲਈ ਇਹ ਮਾਮਲਾ ਕੋਰੋਨਾ ਸਟੇਜ਼ 3 ਯਾਨੀ ਕਿ ਕਮਿਊਨਟੀ ਫੈਲਾਅ ਦਾ ਲੱਗ ਰਿਹਾ ਹੈ। ਜਿਸ ਕਾਰਨ ਇਹ ਕੇਸ ਜ਼ਿਆਦਾ ਗੰਭੀਰ ਹੈ।

ਕੋਵਿਡ-19: ਮੋਹਾਲੀ ਦੇ ਨਵਾਂ ਗਾਓਂ ਦਾ ਪਾਜ਼ੀਟਿਵ ਮਾਮਲਾ ਆਉਣ ਤੋਂ ਬਾਅਦ ਪਿੰਡ ਕੀਤਾ ਸੀਲ

ਇਸ ਕੇਸ ਤੋਂ ਬਾਅਦ ਸੂਬੇ ਵਿੱਚ ਕੋਰੋਨਾ ਨਾਲ ਪੀੜਤ ਲੋਕਾਂ ਦੀ ਗਿਣਤੀ 39 ਹੋ ਗਈ ਹੈ ਜਿਨ੍ਹਾਂ ਵਿੱਚੋਂ 2 ਦੀ ਮੌਤ ਹੋ ਗਈ ਹੈ। ਜਿਨ੍ਹਾਂ ਵਿੱਚੋਂ 19 ਕੇਸ ਨਵਾਂ ਸ਼ਹਿਰ, 7 ਕੇਸ ਮੋਹਾਲੀ, 6 ਹੁਸ਼ਿਆਰਪੁਰ, 5 ਜਲੰਧਰ, 1-1 ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚੋਂ 2 ਦੀ ਮੌਤ ਹੋ ਚੁੱਕੀ ਹੈ ਅਤੇ 1 ਨੂੰ ਸਹੀ ਕਰਾਰ ਦੇ ਕੇ ਘਰ ਭੇਜ ਦਿੱਤਾ ਗਿਆ ਹੈ।

ABOUT THE AUTHOR

...view details