ਪੰਜਾਬ

punjab

ETV Bharat / state

ਮੋਹਾਲੀ ਵਿੱਚ 3 ਲੋਕ ਪਾਏ ਗਏ ਕੋਰੋਨਾ ਵਾਇਰਸ ਦੇ ਪੌਜ਼ੀਟਿਵ - Coronavirus punjab case

ਮੋਹਾਲੀ ਦੇ ਫ਼ੇਜ਼ 9 ਤੋਂ ਦੋ ਹੋਰ ਔਰਤਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਜਗਤਪੁਰੇ ਪਿੰਡ ਵਿੱਚ ਵੀ ਇੱਕ ਵਿਅਕਤੀ ਨੂੰ ਕੋਰੋਨਾ ਦਾ ਲਾਗ ਪਾਇਆ ਗਿਆ ਹੈ।

ਕੋਰੋਨਾਵਾਇਰਸ ਮੋਹਾਲੀ
ਕੋਰੋਨਾਵਾਇਰਸ ਮੋਹਾਲੀ

By

Published : Apr 1, 2020, 2:27 PM IST

Updated : Apr 1, 2020, 9:12 PM IST

ਮੋਹਾਲੀ: ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਹਰ ਦਿਨ ਵਧਦੀ ਜਾ ਰਹੀ ਹੈ। ਮੋਹਾਲੀ ਦੇ ਫ਼ੇਜ਼ 9 ਤੋਂ ਦੋ ਹੋਰ ਔਰਤਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ।

ਜਾਣਕਾਰੀ ਅਨੁਸਾਰ ਇਹ ਲੋਕ ਚੰਡੀਗੜ੍ਹ ਤੋਂ ਕੋਰੋਨਾ ਪੌਜ਼ੀਟਿਵ ਜੋੜੇ ਦੇ ਰਿਸ਼ਤੇਦਾਰ ਹਨ, ਜਿਨ੍ਹਾਂ ਵਿੱਚ ਵਿਅਕਤੀ ਦੀ ਪੁੱਤਰੀ ਤੇ ਸੱਸ ਸ਼ਾਮਲ ਹੈ। ਇਸ ਤੋਂ ਇਲਾਵਾ ਜਗਤਪੁਰੇ ਪਿੰਡ ਵਿੱਚ ਵੀ ਇੱਕ ਵਿਅਕਤੀ ਨੂੰ ਕੋਰੋਨਾ ਦੇ ਲਛਣ ਪਾਏ ਗਏ ਹਨ। ਇਹ ਵਿਅਕਤੀ ਵੀ ਚੰਡੀਗੜ੍ਹ ਵਿਖੇ ਇਲਾਜ ਅਧੀਨ ਦੁਬਈ ਤੋਂ ਆਏ ਵਿਅਕਤੀ ਦੇ ਸੰਪਰਕ ‘ਚ ਸੀ। ਇਨ੍ਹਾਂ ਦੇ ਸੈਂਪਲ ਮੰਗਲਵਾਰ ਨੂੰ ਲਏ ਗਏ ਸਨ, ਜ਼ਿਲ੍ਹੇ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 10 ਹੋ ਗਈ ਹੈ।

ਇਹ ਵੀ ਪੜੋ: ਯੂਪੀ 'ਚ ਕੋਰੋਨਾ ਵਾਇਰਸ ਨਾਲ 25 ਸਾਲਾ ਨੌਜਵਾਨ ਦੀ ਮੌਤ

ਇਸ ਤੋਂ ਪਹਿਲਾ ਅੱਜ ਲੁਧਿਆਣਾ ਦੀ ਰਹਿਣ ਵਾਲੀ 75 ਸਾਲ ਦੀ ਔਰਤ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ, ਜੋ ਕਿ ਅਮਰਪੁਰਾ ਦੀ ਮ੍ਰਿਤਕ ਔਰਤ ਦੇ ਸੰਪਰਕ ਵਿੱਚ ਸੀ, ਹਾਲਾਂਕਿ ਮ੍ਰਿਤਕ ਔਰਤ ਦੇ ਬੇਟਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਦੱਸ ਦੇਈਏ ਕਿ ਇਸ ਦੇ ਨਾਲ ਹੀ ਪੂਰੇ ਪੰਜਾਬ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 45 'ਤੇ ਪੁੱਜ ਗਿਆ ਹੈ।

Last Updated : Apr 1, 2020, 9:12 PM IST

ABOUT THE AUTHOR

...view details