ਪੰਜਾਬ

punjab

ETV Bharat / state

ਜ਼ੀਰਕਪੁਰ ਪੁਲਿਸ ਨੂੰ ਚਕਮਾ ਦੇ ਕੇ ਭੱਜਿਆ ਕੋਰੋਨਾ ਮਰੀਜ਼, ਮਾਮਲਾ ਦਰਜ - ਕਰੋਨਾ ਪੌਸ਼ਟਿਕ ਮਰੀਜ਼

ਜ਼ੀਰਕਪੁਰ ਪੁਲਿਸ ਨੇ ਇਕ ਕਰੋਨਾ ਪੌਸ਼ਟਿਕ ਮਰੀਜ਼ ਦੇ ਕੰਟੇਨਰ ਜ਼ੋਨ ਤੋਂ ਬਾਹਰ ਚਲੇ ਜਾਣ ਤੋਂ ਬਾਅਦ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਨਾਲ ਮੋਹਾਲੀ ਦੇ ਡੀ. ਸੀ. ਨੇ ਉਸ ਕਰੋਨਾ ਮਰੀਜ਼ ਦੇ ਖ਼ਿਲਾਫ਼ ਜ਼ੀਰਕਪੁਰ ਵਿਚ ਮਾਮਲਾ ਦਰਜ ਕਰਵਾ ਦਿੱਤਾ ਹੈ। ਹਾਲਾਂਕਿ ਮੋਹਾਲੀ ਡੀਸੀ ਗਿਰੀਸ਼ ਦਿਆਲਨ ਨੇ ਇਹ ਜਾਣਕਾਰੀ ਉਨ੍ਹਾਂ ਨੇ ਆਪਣੇ ਟਵੀਟ ਦੇ ਜ਼ਰੀਏ ਦਿੱਤੀ। ਪਰ ਉਸ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਹੋ ਚੁੱਕਿਆ ਹੈ।

ਜ਼ੀਰਕਪੁਰ ਪੁਲਿਸ ਨੂੰ ਚਕਵਾ ਦੇ ਕੇ ਭੱਜਿਆ ਕੋਰੋਨਾ ਮਰੀਜ਼, ਮਾਮਲਾ ਦਰਜ
ਜ਼ੀਰਕਪੁਰ ਪੁਲਿਸ ਨੂੰ ਚਕਵਾ ਦੇ ਕੇ ਭੱਜਿਆ ਕੋਰੋਨਾ ਮਰੀਜ਼, ਮਾਮਲਾ ਦਰਜ

By

Published : Apr 14, 2021, 10:50 PM IST

ਮੋਹਾਲੀ: ਮੋਹਾਲੀ ਜ਼ਿਲ੍ਹੇ ਦੇ ਦੇ ਨਾਲ ਵਾਲੇ ਜ਼ੀਰਕਪੁਰ ਇਲਾਕੇ ਦੇ ਢਕੋਲੀ ਪਿੰਡ ਚ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਪਾਏ ਜਾਣ ਤੋਂ ਬਾਅਦ ਉਸ ਇਲਾਕੇ ਨੂੰ ਮੋਹਾਲੀ ਪ੍ਰਸ਼ਾਸਨ ਵੱਲੋਂ ਕੰਟੋਨਮੈਂਟ ਜ਼ੋਨ ਘੋਸ਼ਿਤ ਕਰ ਦਿੱਤਾ ਗਿਆ। ਕਿਸੇ ਵੀ ਵਿਅਕਤੀ ਨੂੰ ਆਣ- ਜਾਣ ਦੀ ਕੋਈ ਇਜਾਜ਼ਤ ਨਹੀਂ ਸੀ, ਅਤੇ ਨਾ ਹੀ ਉੱਥੇ ਜ਼ਰੂਰੀ ਵਸਤਾਂ ਤੋਂ ਇਲਾਵਾਂ ਖਰੀਦ ਕਰਨ ਦੀ ਵੀ ਕੋਈ ਇਜਾਜਤ ਸੀ। ਹਾਲਾਂਕਿ ਮੋਹਾਲੀ ਪ੍ਰਸ਼ਾਸਨ ਨੇ ਵੀ ਦਾਅਵਾ ਕੀਤਾ ਸੀ, ਕਿ ਉੱਥੇ ਜੋ ਵੀ ਜ਼ਰੂਰੀ ਦੀਆਂ ਚੀਜ਼ਾਂ ਨੇ ਉਹ ਆਪ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਜਿਹੜੇ ਕੋਰੋਨਾ ਪੌਸ਼ਟਿਕ ਮਰੀਜ਼ ਨੇ ਉਹ ਕਿਤੇ ਵੀ ਨਹੀਂ ਜਾਣਗੇ। ਇਸ ਦੇ ਬਾਵਜੂਦ ਵੀ ਅੱਜ ਉੱਥੋਂ ਇੱਕ ਵਿਅਕਤੀ ਜੋ ਕਿ ਕੋਰੋਨਾ ਪੌਸ਼ਟਿਕ ਸੀ ਤੇ ਕੰਟੋਨਮੈਂਟ ਜ਼ੋਨ ਤੋਂ ਬਾਹਰ ਨਿਕਲ ਕੇ ਕਿਸੇ ਹੋਰ ਵਿਅਕਤੀ ਦੇ ਘਰ ਚਲਾ ਗਿਆ। ਜਿਸ ਦੀ ਜਾਣਕਾਰੀ ਮਿਲਣ ਤੇ ਮੋਹਾਲੀ ਪ੍ਰਸ਼ਾਸਨ ਵੱਲੋਂ ਉਸਦੇ ਖਿਲਾਫ ਮਾਮਲਾ ਦਰਜ ਕੀਤਾ। ਮੋਹਾਲੀ ਜ਼ਿਲ੍ਹੇ ਵਿੱਚ ਲਗਾਤਾਰ ਕੋਰੋਨਾ ਦੀ ਮਰੀਜ਼ਾਂ ਦੀ ਜਿਹੜੀ ਸੰਖਿਆ ਲਗਾਤਾਰ ਵੱਧਦੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਮੋਹਾਲੀ ਦਾ ਹਸਪਤਾਲ ਵੀ ਮਰੀਜ਼ਾਂ ਨਾਲ ਭਰਿਆ ਪਿਆ ਹੈ।

ABOUT THE AUTHOR

...view details