ਮੋਹਾਲੀ:ਕੋਰੋਨਾ ਕਾਲ ਵਿਚ ਕਈ ਲੋਕਾਂ ਦੀਆਂ ਨੌਕਰੀਆਂ ਖਤਮ ਹੋ ਗਈਆ ਹਨ ਅਤੇ ਕਈ ਦੁਕਾਨਦਾਰਾਂ ਦੇ ਕੰਮ ਠੱਪ ਹੋ ਗਏ ਹਨ।ਮੋਹਾਲੀ ਦੇ ਫੇਸ 7 ਵਿੱਚ ਵੇਖਣ ਨੂੰ ਮਿਲਿਆ। ਜਿੱਥੇ ਇਕ ਕਪਲ ਨੇ ਇਕ ਸਟਰੀਟ ਫੂਡ ਚਾਪ (Street food) ਸੈਂਟਰ ਖੋਲ੍ਹਿਆ।ਜਿੱਥੇ ਲੋਕੀਂ ਦੂਰ ਦੂਰ ਤੋਂ ਖਾਣ ਵਾਸਤੇ ਆਉਂਦੇ ਹਨ।ਇਸ ਕਪਲ ਦਾ ਨਾਮ ਅੰਗਰੇਜ਼ ਸਿੰਘ ਅਤੇ ਉਨ੍ਹਾਂ ਦੀ ਪਤਨੀ ਕੁਲਪ੍ਰੀਤ ਕੌਰ ਹੈ।
Corona Effect:ਨੌਕਰੀ ਜਾਣ ਤੋਂ ਬਾਅਦ ਵੀ ਹੌਂਸਲੇ ਬੁਲੰਦ - ਮੋਬਾਇਲ ਦੀ ਦੁਕਾਨ
ਮੋਹਾਲੀ ਦੇ ਫੇਸ 7 ਵਿੱਚ ਵੇਖਣ ਨੂੰ ਮਿਲਿਆ।ਜਿੱਥੇ ਇਕ ਕਪਲ ਨੇ ਇਕ ਸਟਰੀਟ ਫੂਡ(Street food) ਚਾਪ ਸੈਂਟਰ ਖੋਲ੍ਹਿਆ।ਜਿੱਥੇ ਲੋਕੀਂ ਦੂਰ-ਦੂਰ ਤੋਂ ਖਾਣ ਵਾਸਤੇ ਆਉਂਦੇ ਹਨ।ਇਸ ਕਪਲ ਦਾ ਨਾਮ ਅੰਗਰੇਜ਼ ਸਿੰਘ ਅਤੇ ਉਨ੍ਹਾਂ ਦੀ ਪਤਨੀ ਕੁਲਪ੍ਰੀਤ ਕੌਰ ਹੈ।
![Corona Effect:ਨੌਕਰੀ ਜਾਣ ਤੋਂ ਬਾਅਦ ਵੀ ਹੌਂਸਲੇ ਬੁਲੰਦ Corona Effect:ਨੌਕਰੀ ਜਾਣ ਤੋਂ ਬਾਅਦ ਵੀ ਹੌਂਸਲੇ ਬੁਲੰਦ](https://etvbharatimages.akamaized.net/etvbharat/prod-images/768-512-12077306-1082-12077306-1623259044687.jpg)
ਕਾਰਪੋਰੇਟ ਵਿਚ ਨੌਕਰੀ ਵੀ ਚਲੀ ਗਈ
ਉੱਥੇ ਹੀ ਅੰਗਰੇਜ ਸਿੰਘ ਦੀ ਪਤਨੀ ਕੁਲਪ੍ਰੀਤ ਕੌਰ ਜੋ ਕਿ ਐਮ ਇਸ ਈ ਆਈ ਟੀ ਏ ਅਤੇ ਪ੍ਰੋਫੈਸਰ ਰਹਿ ਚੁੱਕੇ।ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਯੂਕੇ ਦਾ ਵੀਜ਼ਾ ਲੱਗ ਗਿਆ ਸੀ ਸਭ ਕੁਝ ਫਾਈਨਲ ਹੋ ਗਿਆ ਸੀ ਪਰ ਕੋਵਿਡ ਦੇ ਕਾਰਨ ਐਂਟਰੀ ਬੰਦ ਹੋ ਗਈ।ਇਸ ਕਰਕੇ ਉਹ ਯੂ ਕੇ ਨਹੀਂ ਜਾ ਸਕੇ। ਕੁਲਪ੍ਰੀਤ ਨੇ ਦੱਸਿਆ ਕਿ ਕਾਰਪੋਰੇਟ ਵਿੱਚ ਉਹ ਨੌਕਰੀ ਕਰਦੀ ਸੀ ਪਰ ਉਹ ਵੀ ਨਹੀਂ ਰਹੀ।
ਪਹਿਲਾਂ ਹਿਚਕਿਚਾਹਟ ਹੁੰਦੀ ਸੀ
ਗੁਰਪ੍ਰੀਤ ਕੌਰ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ਫਰੈਂਡ ਚੌਣਾ ਬਾਰੇ ਕੀ ਸੋਚੇਗੀ ਕਿ ਕੁੜੀ ਕਾਊਂਟਰ ਤੇ ਖੜ੍ਹੇ ਹੋ ਕੇ ਕੰਮ ਕਰ ਰਹੀ ਹੈ ਪਰ ਹੁਣ ਜਦ ਲੋਕੀਂ ਬਾਹਰ ਤੋਂ ਆ ਕੇ ਉਨ੍ਹਾਂ ਦੀ ਤਾਰੀਫ਼ ਕਰਦੇ ਤੇ ਅੱਜ ਪੰਜਾਬ ਸਟੇਟ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਆ ਕੇ ਤਾਰੀਫ਼ ਕੀਤੀ ਤੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹ ਐਪਰੀਸੀਏਸ਼ਨ ਸ਼ਾਇਦ ਉਨ੍ਹਾਂ ਨੂੰ ਕਦੇ ਨਹੀਂ ਮਿਲ ਸਕਦੀ ਚਿਡ਼ੀ ਮੈਨੂੰ ਅੱਜ ਮਿਲੀ ਹੈ ਅਤੇ ਮੈਂ ਬਹੁਤ ਖੁਸ਼ ਹਾਂ ।ਕੁਲਪ੍ਰੀਤ ਨੇ ਕਿਹਾ ਕਿ ਲੋਕ ਕਈ ਕੁਝ ਬੋਲਦੇ ਐਂ ਕਿ ਕਾਊਂਟਰ ਵਾਲੇ ਪਰ ਮੈਨੂੰ ਫ਼ਰਕ ਨਹੀਂ ਪੈਂਦਾ ।ਪਤੀ ਅੰਗਰੇਜ਼ ਸਿੰਘ ਨੇ ਕਿਹਾ ਕਿ ਪਹਿਲਾਂ ਕਾਊਂਟਰ ਦਾ ਨਾਮ ਸਿੰਘ ਐਂਡ ਕੌਰ ਚਾਪ ਰੱਖਣਾ ਸੀ ।ਪਰ ਸਾਡੇ ਉਸਤਾਦ ਨੇ ਸਾਨੂੰ ਇਹ ਸਿਖਾਇਆ ਕਿ ਨਾਮ ਗੁਰੂ ਕਿਰਪਾ ਹੀ ਰੱਖਣਾ ਹੈ ।ਦੋਵਾਂ ਦੇ ਵਿਆਹ ਨੂੰ ਇਕ ਸਾਲ ਦੇ ਕਰੀਬ ਹੋਇਆ ਹੈ ਪਰ ਹੁਣ ਦੋਨੋਂ ਹੀ ਇਹ ਕੰਮ ਕਰ ਕੇ ਆਪਣਾ ਗੁਜ਼ਰ ਬਸਰ ਕਰ ਰਹੇ ਨੇ ।
ਇਹ ਵੀ ਪੜੋ:ਨਗਰ ਕੌਂਸਲ ਮਜੀਠਾ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜਾ