ਮੋਹਾਲੀ: ਆਪਣੀ ਨੌਕਰੀ ਨੂੰ ਲੰਬੇ ਸਮੇਂ ਤੋਂ ਪੱਕੀ ਕਰਵਾਉਣ ਲਈ ਕੱਚੇ ਅਧਿਆਪਕਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਇਹ ਧਰਨਾ ਤਾਲਮੇਲ ਕਮੇਟੀ ਪੰਜਾਬ ਟੀਚਰ ਯੂਨੀਅਨ ਦੇ ਬੈਨਰ ਹੇਠ ਮੋਹਾਲੀ ਦੇ ਸੈਕਟਰ 18 ਦੀ ਪਾਣੀ ਦੀ ਟੈਂਕੀ 'ਤੇ ਚੜ੍ਹ ਕੇ ਨਾਅਰੇਬਾਜ਼ੀ ਦੌਰਾਨ ਕਿਹਾ ਕਿ ਉਹ 15 ਅਗਸਤ ਤੋਂ ਬਾਅਦ ਇੱਕ ਇੱਕ ਕਰਕੇ ਪਾਣੀ ਦੀ ਟੈਂਕੀ ਤੋਂ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲੈਣਗੇ। ਪਾਣੀ ਦੀ ਟੈਂਕੀ ਤੇ ਚੜ੍ਹੇ ਟੀਚਰਾਂ ਦਾ ਕਹਿਣਾ ਹੈ, ਕਿ ਉਨ੍ਹਾਂ ਦੇ ਟੈਸਟ ਲਏ ਜਾਣ ਤਾਂ ਜੋ ਨੌਕਰੀ ਪੱਕੀ ਕਰਵਾਉਣ ਵਿੱਚ ਕਾਮਯਾਬ ਹੋ ਸਕਣ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਤਾਲਮੇਲ ਕਮੇਟੀ ਪੰਜਾਬ ਟੀਚਰ ਯੂਨੀਅਨ ਦੇ ਆਗੂ ਜਗਸੀਰ ਸਿੰਘ ਘਾਰੂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਕੀਤੇ ਵਾਅਦੇ ਨੂੰ ਪੂਰਾ ਨਹੀਂ ਕਰ ਰਹੀ ਹੈ। ਜਿਸ ਕਰਕੇ ਉਸ ਨੂੰ ਨੌਕਰੀ ਨਹੀਂ ਮਿਲਦੀ ਸਾਨੂੰ ਡਰ ਹੈ, ਕਿ ਜਲਦ ਹੀ ਕੋਡ ਆਫ਼ ਕੰਡਕਟ ਲੱਗ ਜਾਏਗਾ ਜਾਂ ਬੇਰੁਜ਼ਗਾਰ ਹੀ ਰਹਿ ਜਾਣਗੇ।