ਮੁਹਾਲੀ: ਬੀਤੀ ਰਾਤ ਮੁਹਾਲੀ ਦੇ ਫ਼ੇਜ਼ 11 ਸਥਿਤ ਇੱਕ ਨਾਈਟ ਕਲੱਬ 'ਚ ਆਪਸੀ ਝਗੜੇ ਦੌਰਾਣ ਚੱਲੀ ਗੋਲੀ ਲੱਗਣ ਕਾਰਨ ਕਾਂਸਟੇਬਲ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ।
ਇਹ ਘਟਨਾ ਮੁਹਾਲੀ ਦੇ ਇੱਕ ਨਾਈਟ ਕਲੱਬ ’ਚ ਵਾਪਰੀ, ਜਿੱਥੇ ਮ੍ਰਿਤਕ ਇੱਕ ਪਾਰਟੀ 'ਚ ਸ਼ਾਮਲ ਹੋਣ ਗਿਆ ਸੀ। ਪਾਰਟੀ 'ਚ ਉਸਦਾ ਸਾਹਿਲ ਨਾਂਅ ਦੇ ਮੁੰਡੇ ਨਾਲ ਝਗੜਾ ਹੋ ਗਿਆ, ਜਿਸ ਮਗਰੋਂ ਕਲੱਬ ਦੇ ਮਾਲਕ ਨੇ ਉਨ੍ਹਾਂ ਦੋਵਾਂ ਨੂੰ ਬਾਹਰ ਚਲੇ ਜਾਣ ਲਈ ਆਖਿਆ। ਬਾਹਰ ਜਾਂਦੇ ਸਮੇਂ ਸਾਹਿਲ ਨੇ ਆਪਣਾ ਰਿਵਾਲਵਰ ਕੱਢ ਕੇ ਸੁਖਵਿੰਦਰ ਸਿੰਘ ਦੇ ਗੋਲੀ ਮਾਰੀ ਜਿਸ ਨਾਲ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ।