ਮੁਹਾਲੀ: ਸਮਾਜਿਕ ਨਿਆ ਅਧਿਕਾਰਤਾ ਵਿਭਾਗ ਦੇ ਪ੍ਰਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਆਈ.ਏ.ਐਸ ਅਤੇ ਵਿਭਾਗ ਦੇ ਡਾਇਰੈਕਟਰ ਦਵਿੰਦਰ ਸਿੰਘ ਆਈ.ਏ.ਐਸ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਸਕੀਮ ਅਧੀਨ ਵਿਸ਼ੇਸ਼ ਟਰੇਨਿੰਗ ਪ੍ਰੋਗਰਾਮ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਡਰ" ਵਿਖੇ ਕਰਵਾਇਆ ਗਿਆ।
ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਸਕੀਮ ਅਧੀਨ ਹਰ ਜ਼ਿਲ੍ਹੇ ਵਿੱਚੋਂ ਹਰ ਸਾਲ 10 ਪਿੰਡ ਚੁਣ ਕੇ ਆਦਰਸ਼ ਪਿੰਡ ਬਣਾਏ ਜਾਣੇ ਹਨ। ਪਿੰਡ ਦੀ ਚੋਣ ਦੇ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਿੰਡ ਦੀ ਘੱਟੋ-ਘੱਟ ਤੋਂ ਆਬਾਦੀ 2011 ਦੀ ਜਨਗਣਨਾ ਮੁਤਾਬਿਕ 500 ਹੋਵੇ ਤੇ ਪਿੰਡ ਦੀ ਅਨੁਸੂਚਿਤ ਜਾਤੀ ਨਾਲ ਸਬੰਧਤ ਆਬਾਦੀ 50 ਪ੍ਰਤੀਸ਼ਤ ਤੋਂ ਵੱਧ ਹੋਵੇ। ਹੁਣ ਇਸ ਸਮੇਂ ਹਰ ਜ਼ਿਲੇ ‘ਚੋਂ ਸਾਲ 2018-19 ਦੇ 10 ਪਿੰਡ ਅਤੇ ਸਾਲ 2019-20 ਦੇ 10 ਪਿੰਡ ਕੁੱਲ 20 ਪਿੰਡ ਕਵਰ ਕੀਤੇ ਜਾ ਰਹੇ ਹਨ।
ਇਸ ਯੋਜਨਾ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਇਨ੍ਹਾਂ ਚੁਣੇ ਹੋਏ ਪਿੰਡਾ ਦਾ ਪਿੰਡ ਪੱਧਰ ਤੇ ਹਾਊਸ ਹੋਲਡ ਪੱਧਰ ‘ਤੇ ਸਰਵੇਖਣ ਕੀਤਾ ਜਾਣਾ ਹੈ। ਸਕੀਮ ਅਨੁਸਾਰ ਕੁੱਲ 50 ਡੋਮੇਨ ਬਣਾਏ ਗਏ ਹਨ ਜਿਨ੍ਹਾਂ ਵਿੱਚੋਂ 15 ਡੋਮੇਨ ਪਿੰਡ ਨਾਲ ਸਬੰਧਤ ਹਨ ਅਤੇ 35 ਡੋਮੈਨ ਹਾਊਸ ਹੋਲਡ ਨਾਲ ਸਬੰਧਤ ਹਨ। ਸਰਵੇਖਣ ਦੌਰਾਨ ਹਰੇਕ ਡੋਮੈਨ ਦੇ 0 ਤੋਂ 2 ਨੰਬਰ ਲਗਾਏ ਜਾਣੇ ਹਨ।
ਪਿੰਡ ਵਿੱਚ ਅਤੇ ਹਾਊਸ ਹੋਲਡ ਵਿੱਚ ਕੀ ਕਮੀਆਂ ਹਨ ਅਤੇ ਪਿੰਡ ਦੇ ਹੁਣ ਕਿੰਨੇ ਸਕੋਰ ਬਣਦੇ ਹਨ। ਸਰਵੇਖਣ ਦੌਰਾਨ ਸਾਹਮਣੇ ਆਈਆਂ ਕਮੀਆਂ ਲਈ ਵੱਖ-ਵੱਖ ਵਿਭਾਗ ਵੱਲੋਂ ਆਪਣੇ ਐਕਸ਼ਨ ਪਲਾਨ ਬਣਾ ਕੇ ਆਪਣੇ ਵਿਭਾਗ ਦੀਆਂ ਸਕੀਮਾਂ ਨੂੰ ਲਾਗੂ ਕੀਤਾ ਤੇ ਉਸ ਗੈਪ ਨੂੰ ਭਰਨ ਲਈ 20 ਲੱਖ ਰੁਪਏ ਪਿੰਡ ਨੂੰ ਦਿੱਤੇ ਜਾਣਗੇ ਅਤੇ ਪਿੰਡ ਨੂੰ 100 ਨੰਬਰ ਦੇ ਸਕੋਰ ‘ਤੇ ਲਿਜਾ ਕੇ ਪਿੰਡ ਨੂੰ ਆਦਰਸ਼ ਬਣਾਇਆ ਜਾਵੇਗਾ।
ਇਸ ਪ੍ਰੋਗਰਾਮ ਵਿੱਚ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਲਾਂਡਰ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਸੰਸਥਾ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ, ਕੈਂਪਸ ਡਾਇਰੈਕਟਰ ਡਾ. ਪੀ.ਐਨ. ਹਰੀਸਕੀਸ਼ਾ, ਰਜਿਸਟਰਾਰ ਸਕੁਐਡਰਨ ਲੀਡਰ ਨਿੰਰਕਾਰ ਸਿੰਘ, ਡਿਪਟੀ ਰਜਿਸਟਰਾਰ, ਬਲਵਿੰਦਰ ਸਿੰਘ ਅਤੇ ਅਮਰ ਸਿੰਘ ਵੀ ਹਾਜ਼ਰ ਹੋਏ ਸਨ।