ਮੋਹਾਲੀ: ਮੋਹਾਲੀ(MOHALI) ਦੇ ਸੀਨੀਅਰ ਸੈਕੰਡਰੀ ਸਕੂਲ(Senior secondary school) ਫੇਸ 11 (Phase XI) ਵਿੱਚ ਪੜਦੇ ਬੱਚਿਆਂ ਦੇ ਦੋ ਗੁੱਟ ਵਿੱਚ ਮਾਰ ਕੁਟਾਈ ਹੋਣ ਦਾ ਸਮਾਚਾਰ ਆਇਆ ਹੈ। ਲੜਾਈ ਇਸ ਕਦਰ ਵੱਧ ਗਈ ਕਿ ਅਧਿਆਪਕ ਵੀ ਪੱਥਰਾਂ ਦੀ ਭੇਂਟ ਚੜ੍ਹ ਗਏ। ਪੁਰਸ਼ ਅਧਿਆਪਕਾਂ ਨੇ ਬਾਅਦ ਵਿੱਚ ਛੁਡਾਉਣ ਦੀ ਕੋਸ਼ਿਸ਼ ਵੀ ਕੀਤੀ। ਪਰ ਬੱਚਿਆਂ ਦੇ ਅੰਦਰ ਗੁੱਸਾ ਇਸ ਕਦਰ ਹਾਵੀ ਸੀ ਕਿ ਉਹ ਬੱਚੇ ਇੱਕ ਦੂਜੇ ਨੂੰ ਬੁਰੀ ਤਰ੍ਹਾਂ ਕੁੱਟਣ ਲੱਗੇ ਹੋਏ ਸਨ। ਬੱਚਿਆਂ 'ਚ ਹਾਹਾਕਾਰ ਮਚੀ ਹੋਈ ਸੀ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਪਰਮਜੀਤ ਕੌਰ(The principal of the school is Paramjit Kaur) ਨੇ ਕਿਹਾ ਕਿ ਉਨ੍ਹਾਂ ਨੇ ਵਾਰ ਵਾਰ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਪੁਲਿਸ ਦੇ ਐਸ.ਐਚ.ਓ (SHO) ਸਾਹਿਬ ਨੂੰ ਸ਼ਿਕਾਇਤ ਦਿੱਤੀ ਹੋਈ ਹੈ ਕਿ ਇੱਥੇ ਪੀਸੀਆਰ(PCR) ਖੜ੍ਹੀ ਹੋਣੀ ਚਾਹੀਦੀ ਹੈ। ਪਰ ਪੁਲਿਸ ਨੇ ਨਾ ਕੋਈ ਪੀਸੀਆਰ ਖੜੀ ਕੀਤੀ ਅਤੇ ਨਾ ਕੋਈ ਮੁਲਾਜ਼ਮ ਇੱਥੇ ਖੜ੍ਹਦਾ ਹੈ।