ਮੁਹਾਲੀ:ਜੱਸ ਬਾਜਵਾ ਨੇ ਮੁਹਾਲੀ ਵਿਖੇ ਇਕ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਚੰਡੀਗੜ੍ਹ ਪੁਲਿਸ (Chandigarh Police) ਵੱਲੋਂ ਮੇਰੇ ਉਤੇ ਨਜਾਇਜ਼ ਪਰਚਾ ਦਰਜ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਉਹ ਮੋਹਾਲੀ ਚੰਡੀਗੜ੍ਹ ਦੇ ਬੈਰੀਅਰ ਰਾਹੀਂ ਚੰਡੀਗੜ੍ਹ ਵਿੱਚ ਦਾਖ਼ਲ ਨਹੀਂ ਹੋਏ ਬਲਕਿ ਉਹ ਹਰਿਆਣਾ ਦੇ ਕਿਸਾਨਾਂ ਵੱਲੋਂ ਰਾਜਪਾਲ ਨੂੰ ਮੰਗ ਪੱਤਰ ਤੇ ਦਿੱਤੇ ਜਾਣ ਵਾਲੇ ਕਿਸਾਨਾਂ ਨਾਲ ਸ਼ਾਮਲ ਸਨ।ਉਨ੍ਹਾਂ ਨੇ ਕਿਸੇ ਤਰ੍ਹਾਂ ਦਾ ਕੋਈ ਬੈਰੀਕੇਟਿੰਗ ਤੋੜਨ ਜਾਂ ਕੋਈ ਗੈਰਕਾਨੂੰਨੀ ਕੰਮ ਨਹੀਂ ਕੀਤਾ।
ਚੰਡੀਗੜ੍ਹ ਪੁਲਿਸ ਨੇ ਅੱਠ ਧਰਾਵਾਂ ਲਗਾ ਕੇ ਪਰਚਾ ਕੀਤਾ ਦਰਜ
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲਿਸ ਵੱਲੋਂ ਉਨ੍ਹਾਂ ਉਤੇ ਅੱਠ ਧਾਰਾਵਾਂ ਲਗਾ ਕੇ ਦਰਜ ਪਰਚੇ ਕਾਰਨ ਉਨ੍ਹਾਂ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਕਿਸਾਨੀ ਸੰਘਰਸ਼ (Farmers struggle) ਨਾਲ ਸ਼ੁਰੂ ਤੋਂ ਜੁੜੇ ਹੋਏ ਹਨ ਅਤੇ ਆਖ਼ਰ ਤੱਕ ਬਣੇ ਰਹਾਂਗੇ।ਉਨ੍ਹਾਂ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਨਾਲ ਰਾਜਪਾਲ ਨੂੰ ਰੋਸ ਪੱਤਰ ਦੇਣ ਗਏ ਸਨ।ਉਨ੍ਹਾਂ ਦੇ ਨਾਲ ਸੋਨੀਆ ਮਾਨ ਅਤੇ ਜੋਗਿੰਦਰ ਯਾਦਵ ਵਰਗੇ ਸੀਨੀਅਰ ਆਗੂ ਨਾਲ ਸਨ।ਉਨ੍ਹਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਗ਼ੈਰਕਾਨੂੰਨੀ ਗਤੀਵਿਧੀ ਨਹੀਂ ਕੀਤੀ ਗਈ।