ਮੁਹਾਲੀ:ਪੰਜਾਬ ਵਿੱਚ ਫੁਕਰੀ ਦਿਨ-ਬ-ਦਿਨ ਜੋਰ ਫੜਦੀ ਜਾ ਰਹੀ ਹੈ। ਇਸ ਵਿੱਚ ਸਭ ਤੋਂ ਵੱਡਾ ਰੋਲ ਪੰਜਾਬੀ ਗਾਇਕਾਂ ਦਾ ਹੈ। ਪਿਛਲੇ ਦਿਨਾਂ ਵਿੱਚ ਪੰਜਾਬੀ ਗਾਇਕ (Punjabi singer) ਸਿੰਗਾ ਵੱਲੋਂ ਚੱਲਦੀ ਗੱਡੀ ਵਿੱਚੋਂ ਫਾਇਰ ਕੱਢੇ ਗਏ। ਇਸ ਉਪਰ ਐਕਸ਼ਨ ਲੈਂਦੇ ਹੋਏ ਮੋਹਾਲੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀ (Arrest) ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਬਾਰੇ ਪੁਲਿਸ ਅਧਿਕਾਰੀ ਹਰਵਿੰਦਰ ਸਿੰਘ ਵਿਰਕ ਦਾ ਕਹਿਣਾ ਹੈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਈਬਰ ਸੈੱਲ ਦੁਆਰਾ ਜਾਂਚ ਪੜਤਾਲ ਕੀਤੀ ਗਈ।ਇਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ।