ਡੇਰਾਬੱਸੀ: ਇੱਥੋਂ ਦੇ ਮੁੱਖ ਚੌਕ ਵਿੱਚ ਵੀਰਵਾਰ ਸਵੇਰੇ ਉਸਾਰੀ ਅਧੀਨ 2 ਮੰਜ਼ਿਲਾਂ ਇਮਾਰਤ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ। ਇਸ ਹਾਦਸੇ ਦੌਰਾਨ 7-8 ਵਿਅਕਤੀ ਮਲਬੇ ਹੇਠਾਂ ਦੱਬ ਗਏ ਹਨ।
ਡੇਰਾਬੱਸੀ 'ਚ ਡਿੱਗੀ 2 ਮੰਜ਼ਿਲਾ ਇਮਾਰਤ, 3 ਮੌਤਾਂ - ਡੇਰਾਬੱਸੀ 'ਚ ਡਿੱਗੀ 2 ਮੰਜ਼ਿਲਾ ਇਮਾਰਤ
ਡੇਰਾਬੱਸੀ ਦੇ ਮੁੱਖ ਚੌਕ ਵਿੱਚ ਉਸਾਰੀ ਅਧੀਨ 2 ਮੰਜ਼ਿਲਾਂ ਇਮਾਰਤ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਣ ਦੀ ਖ਼ਬਰ ਸਾਹਮਣੇ ਆਈ ਹੈ।
ਇਨ੍ਹਾਂ 'ਚੋਂ 3 ਮਜ਼ਦੂਰਾਂ ਦੀ ਮੌਤ ਹੋ ਗਈ ਤੇ ਬਾਕੀ ਵਿਅਕਤੀਆਂ ਮਲਬੇ ਹੇਠਾਂ ਦੱਬੇ ਹੋਏ ਹਨ। ਪੁਲਿਸ ਪ੍ਰਸ਼ਾਸਨ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ ਤੇ ਬਚਾਅ ਕਾਰਜ ਜਾਰੀ ਹੈ। ਇਸ ਦੇ ਨਾਲ ਹੀ ਐਨਡੀਆਰਐਫ਼ ਦੀ ਟੀਮ ਵੀ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਵਿੱਚ ਲੱਗ ਗਈ ਹੈ। ਜਾਣਕਾਰੀ ਮੁਤਾਬਕ ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਸ ਮੌਕੇ ਹਾਲਾਤਾਂ ਦਾ ਜਾਇਜ਼ਾ ਲੈਣ ਪੁੱਜੇ ਡੇਰਾਬਸੀ ਤੋਂ ਅਕਾਲੀ ਦਲ ਦੇ ਵਿਧਾਇਕ ਐਨ ਕੇ ਸ਼ਰਮਾ ਨੇ ਇਸ ਘਟਨਾ ਲਈ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਦੱਸਿਆ। ਐਨ ਕੇ ਸ਼ਰਮਾ ਨੇ ਕਿਹਾ ਕਿ ਇਹ ਘਟਨਾ ਨਗਰ ਨਿਗਮ ਦੇ ਅਧਿਕਾਰੀਆਂ ਦੀ ਅਣਗਿਹਲੀ ਕਰਕੇ ਵਾਪਰੀ ਹੈ। ਇਸ ਦੇ ਨਾਲ ਹੀ ਐਨ.ਕੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਪੀੜਤਾਂ ਨੂੰ 20 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ।