ਪੰਜਾਬ

punjab

ETV Bharat / state

ਐਸਏਐਸ ਨਗਰ ਵਿੱਚ ਪੰਛੀਆਂ ਦੀ ਕਿਲਿੰਗ ਮੁਹਿੰਮ ਸਮਾਪਤ - ਬਰਡ ਫ਼ਲੂ

ਪੰਜ-ਪੰਜ ਮੈਂਬਰਾਂ ਵਾਲੀਆਂ 25 ਰੈਪਿਡ ਰਿਸਪਾਂਸ ਟੀਮਾਂ ਨੂੰ ਤੁਰੰਤ ਕਾਰਵਾਈ ਲਈ ਤਾਇਨਾਤ ਕੀਤਾ ਗਿਆ। ਪਿੰਡ ਬਹੇੜਾ ਵਿਖੇ ਪ੍ਰਭਾਵਿਤ ਫਾਰਮ ਅਲਫਾ, ਰਾਇਲ ਅਤੇ ਐਵਰਗ੍ਰੀਨ ਵਿੱਚ 22 ਜਨਵਰੀ ਨੂੰ ਕਿਲਿੰਗ ਦੀ ਸ਼ੁਰੂਆਤ ਕੀਤੀ

ਐਸਏਐਸ ਨਗਰ ਵਿੱਚ ਪੰਛੀਆਂ ਦੀ  ਕਲਿੰਗ ਮੁਹਿੰਮ ਸਮਾਪਤ
ਐਸਏਐਸ ਨਗਰ ਵਿੱਚ ਪੰਛੀਆਂ ਦੀ ਕਲਿੰਗ ਮੁਹਿੰਮ ਸਮਾਪਤ

By

Published : Feb 16, 2021, 4:55 PM IST

ਮੋਹਾਲੀ: ਏਵੀਅਨ ਫ਼ਲੂ ਦੇ ਖ਼ਤਰੇ ਤੋਂ ਪ੍ਰਸ਼ਾਸਨ ਨੇ ਪੰਛੀਆਂ ਨੂੰ ਮਾਰਨ ਦੀ ਮੁਹਿੰਮ ਸ਼ੁਰੂ ਕੀਤੀ ਸੀ। ਇਸ ਮੁਹਿੰਮ ਤੋਂ ਬਾਅਦ ਫ਼ਲੂ ਤੋਂ ਸਫ਼ਲਤਾਪੂਰਨ ਨਜਿੱਠਿਆ ਗਿਆ ਹੈ। ਇਹ ਜਾਣਕਾਰੀ ਗਿਰੀਸ਼ ਦਿਆਲਨ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ 21 ਜਨਵਰੀ ਨੂੰ ਬਰਡ ਫ਼ਲੂ ਹੋਣ ਤੋਂ ਬਾਅਦ ਜ਼ਿਲ੍ਹੇ 'ਚ ਹਾਈ ਅਲਰਟ ਰਿਹਾ ਹੈ।

ਪ੍ਰਸ਼ਾਸਨ ਨੇ ਚੁੱਕੇ ਸਖ਼ਤ ਕਦਮ

ਇਸ ਸਬੰਧੀ ਪੰਜ-ਪੰਜ ਮੈਂਬਰਾਂ ਵਾਲੀਆਂ 25 ਰੈਪਿਡ ਰਿਸਪਾਂਸ ਟੀਮਾਂ ਨੂੰ ਤੁਰੰਤ ਕਾਰਵਾਈ ਲਈ ਤਾਇਨਾਤ ਕੀਤਾ ਗਿਆ। ਪਿੰਡ ਬਹੇੜਾ ਵਿਖੇ ਪ੍ਰਭਾਵਿਤ ਫਾਰਮ ਅਲਫਾ, ਰਾਇਲ ਅਤੇ ਐਵਰਗ੍ਰੀਨ ਵਿੱਚ 22 ਜਨਵਰੀ ਨੂੰ ਕਿਲਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ 29 ਜਨਵਰੀ ਤੱਕ ਇਨ੍ਹਾਂ ਫਾਰਮਾਂ ਵਿਚੋਂ ਲਗਭਗ 84505 ਪੰਛੀਆਂ ਨੂੰ ਮਾਰਿਆ ਗਿਆ। ਇਸਤੋਂ ਬਾਅਦ, 2760 ਅੰਡੇ ਅਤੇ 1,28,850 ਕਿਲੋਗ੍ਰਾਮ ਫੀਡ ਨੂੰ ਨਸ਼ਟ ਕਰ ਦਿੱਤਾ ਗਿਆ। ਇਸ ਉਪਰੰਤ ਮੋਪਿੰਗ ਸ਼ੁਰੂ ਕੀਤੀ ਗਈ, ਜੋ ਤਕਰੀਬਨ 10 ਦਿਨ ਤੱਕ ਚੱਲੀ।

ਐਸਏਐਸ ਨਗਰ ਵਿੱਚ ਪੰਛੀਆਂ ਦੀ ਕਲਿੰਗ ਮੁਹਿੰਮ ਸਮਾਪਤ

ਬਰਡ ਫ਼ਲੂ ਦੇ ਪੂਰਨ ਖ਼ਾਤਮੇ 'ਚ ਅਜੇ ਲੱਗੇਗਾ ਸਮਾਂ

ਏਵੀਅਨ ਇਨਫਲੂਐਂਜ਼ਾ ਤੋਂ ਜ਼ਿਲ੍ਹੇ ਦੇ ਮੁਕਤ ਹੋਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਦਿਆਲਨ ਨੇ ਕਿਹਾ, “ਫਿਲਹਾਲ ਖ਼ਤਰਾ ਨਹੀਂ ਰਿਹਾ ਪਰ ਅਧਿਕਾਰਤ ਤੌਰ 'ਤੇ ਜ਼ੋਨ ਨੂੰ ਬਰਡ ਫ਼ਲੂ ਮੁਕਤ ਘੋਸ਼ਿਤ ਕਰਨ ਲਈ ਅਜੇ ਵੀ ਕੁੱਝ ਸਮਾਂ ਉਡੀਕ ਕਰਨੀ ਪਵੇਗੀ।” ਜ਼ੋਨ ਨੂੰ ਬਰਡ ਫ਼ਲੂ ਤੋਂ ਮੁਕਤ ਕਰਨ ਲਈ, ਇਹ ਲਾਜ਼ਮੀ ਹੈ ਕਿ ਕਿਲਿੰਗ, ਮੋਪਿੰਗ ਅਤੇ ਸੈਨੀਟਾਈਜ਼ੇਸ਼ਨ ਤੋਂ ਬਾਅਦ, ਪ੍ਰਭਾਵਿਤ ਕੇਂਦਰ ਦੇ 10 ਕਿਲੋਮੀਟਰ ਦੇ ਘੇਰੇ ਦੀ ਨੇੜਿਓਂ ਜਾਂਚ ਕੀਤੀ ਜਾਣੀ ਹੈ।

ABOUT THE AUTHOR

...view details