ਮੁਹਾਲੀ:ਬਲੌਂਗੀ ਪੁਲਿਸ (Balongi police) ਵੱਲੋਂ ਅੱਜ ਇੱਕ ਮਾਨਸਿਕ ਤੌਰ ਤੇ ਪੀੜਤ ਗੁਆਚੇ ਬੱਚੇ ਨੂੰ ਲੱਭ ਕੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਲੌਂਗੀ ਪੁਲੀਸ ਸਟੇਸ਼ਨ ਦੇ ਐਸਐਚਓ ਰਾਜਪਾਲ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਜਦ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਆਪਣੀ ਟੀਮ ਦੀ ਮਦਦ ਨਾਲ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤੇ ਅਠਤਾਲੀ ਘੰਟਿਆਂ ਦੇ ਅੰਦਰ ਬੱਚਾ ਬਰਾਮਦ ਕਰ ਲਿਆ ਗਿਆ, ਜਿਸ ਨਾਲ ਪੁਲਿਸ ਦੇ ਨਾਲ ਨਾਲ ਬੱਚੇ ਦੇ ਪਰਿਵਾਰਕ ਮੈਂਬਰ ਖ਼ੁਸ਼ੀ ਦਾ ਮਾਹੌਲ ਹੈ।
ਉਨ੍ਹਾਂ ਦੱਸਿਆ ਕਿ ਐਸਐਸਪੀ ਮੁਹਾਲੀ (Mohali) ਦੇ ਦਿਸ਼ਾ ਨਿਰਦੇਸ਼ ਹਨ ਕਿ ਜੇਕਰ ਕੋਈ ਵੀ ਨਬਾਲਿਗ ਬੱਚੇ ਦੀ ਗੁੰਮਸ਼ੁਦਗੀ ਦਾ ਮਾਮਲਾ ਥਾਣੇ ਵਿੱਚ ਰਿਪੋਰਟ ਹੁੰਦਾ ਹੈ, ਤਾਂ ਉਸ ਤੇ ਤੁਰੰਤ ਕਾਰਵਾਈ ਕਰਕੇ ਬੱਚਿਆਂ ਨੂੰ ਬਰਾਮਦ ਕੀਤਾ ਜਾਵੇ।
ਉਨ੍ਹਾਂ ਨੇ ਕਿਹਾ ਕਿ ਉਕਤ ਮਾਮਲੇ ਵਿਚ ਵੀ ਉਨ੍ਹਾਂ ਨੂੰ 20 ਅਕਤੂਬਰ ਨੂੰ ਪ੍ਰਦੀਪ ਕੁਮਾਰ ਪੁੱਤਰ ਹੇਮ ਰਾਜ ਵਾਸੀ ਪਿੰਡ ਬਹਿਲੋਲਪੁਰ ਨੇ ਥਾਣਾ ਬਲੌਂਗੀ ਚ ਇਹ ਇਤਲਾਹ ਕੀਤੀ ਸੀ ਕਿ ਉਸਦਾ ਭਾਣਜਾ ਮੰਥਨ ਸਿੰਘ (ਉਮਰ 15 ਸਾਲ) ਪੁੱਤਰ ਸ਼ਾਮ ਸਿੰਘ ਵਾਸੀ ਪਿੰਡ ਸੰਗੋਜਲਾ ਗੁੰਮ ਹੈ, ਜੋ ਕਿ ਕਿ ਹਫ਼ਤਾ ਪਹਿਲਾਂ ਉਨ੍ਹਾਂ ਕੋਲ ਰਹਿਣ ਲਈ ਆਇਆ ਸੀ। ਉਨ੍ਹਾਂ ਦੱਸਿਆ ਕਿ ਮੰਥਨ ਸਿੰਘ ਦਾ ਬਚਪਨ ਤੋਂ ਦਿਮਾਗ ਪ੍ਰਫੁਲਿਤ ਨਹੀਂ ਹੈ ਅਤੇ ਤੋਤਲਾ ਬੋਲਦਾ ਹੈ।