ਪੰਜਾਬ

punjab

ETV Bharat / state

ਬੱਬਰ ਖ਼ਾਲਸਾ ਦੇ 5 ਅੱਤਵਾਦੀ ਗ੍ਰਿਫ਼ਤ 'ਚ, ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਸੀ ਮਕਸਦ - Dara Studio

ਬੱਬਰ ਖ਼ਾਲਸਾ ਦੇ 5 ਅੱਤਵਾਦੀਆਂ ਨੂੰ ਗ਼੍ਰਿਫ਼ਤ 'ਚ ਲਿਆ ਹੈ ਜੋ ਹਿੰਦੂਵਾਦੀ ਆਗੂਆਂ ਅਤੇ ਡੇਰਾ ਸੱਚਾ ਸੌਦਾ ਦੇ ਮੈਂਬਰਾਂ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ। ਗ੍ਰਿਫ਼ਤਾਰ ਕੀਤੇ ਅੱਤਵਾਦੀਆਂ ਦੀ ਪਹਿਚਾਣ ਹਰਵਿੰਦਰ ਸਿੰਘ, ਸੁਲਤਾਨ ਸਿੰਘ ਵਾਸੀ ਹਰਿਆਣਾ, ਕਰਮਜੀਤ ਸਿੰਘ ਵਾਸੀ ਪੰਜਾਬ, ਲਵਪ੍ਰੀਤ ਸਿੰਘ ਵਾਸੀ ਸੰਗਰੂਰ ਤੇ ਗੁਰਪ੍ਰੀਤ ਸਿੰਘ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ਼ ਕਰ ਲਿਆ ਹੈ।

ਕਾਨਸੈੱਪਟ ਇਮੇਜ।

By

Published : Apr 1, 2019, 8:08 AM IST

Updated : Apr 1, 2019, 8:22 AM IST

ਮੁਹਾਲੀ : ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਮੁਹਾਲੀ ਦੀ ਟੀਮ ਨੇ ਬੱਬਰ ਖ਼ਾਲਸਾ ਦੇ 5 ਅੱਤਵਾਦੀਆਂ ਨੂੰ ਗ਼੍ਰਿਫ਼ਤ 'ਚ ਲਿਆ ਹੈ ਜੋ ਹਿੰਦੂਵਾਦੀ ਆਗੂਆਂ ਅਤੇ ਡੇਰਾ ਸੱਚਾ ਸੌਦਾ ਦੇ ਮੈਂਬਰਾਂ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ। ਗ੍ਰਿਫ਼ਤਾਰ ਕੀਤੇ ਅੱਤਵਾਦੀਆਂ ਦੀ ਪਹਿਚਾਣ ਹਰਵਿੰਦਰ ਸਿੰਘ, ਸੁਲਤਾਨ ਸਿੰਘ ਵਾਸੀ ਹਰਿਆਣਾ, ਕਰਮਜੀਤ ਸਿੰਘ ਵਾਸੀ ਪੰਜਾਬ, ਲਵਪ੍ਰੀਤ ਸਿੰਘ ਵਾਸੀ ਸੰਗਰੂਰ ਤੇ ਗੁਰਪ੍ਰੀਤ ਸਿੰਘ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ਼ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਇੰਨ੍ਹਾਂ ਮੁਲਜ਼ਮਾਂ ਨੂੰ ਮੁਹਾਲੀ ਦੇ ਫ਼ੇਜ਼-6 ਦਾਰਾ ਸਟੂਡੀਓ ਦੇ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ। ਸਟੇਟ ਸਪੈਸ਼ਲ ਆਪ੍ਰਸ਼ੇਨ ਸੈੱਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰੇ ਪਿਛਲੇ 5 ਮਹੀਨਿਆਂ ਤੋਂ ਦਾਰਾ ਸਟੂਡੀਓ ਨੇੜੇ ਇੱਕ ਗੁਪਤ ਸਥਾਨ 'ਤੇ ਮੀਟਿੰਗਾਂ ਕਰ ਰਹੇ ਸਨ।

ਏ.ਆਈ.ਜੀ ਵਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਹ ਲੋਕ ਇਸ ਵੇਲੇ ਆਪਣੀ ਸਾਜ਼ਿਸ਼ ਲਈ ਫੰਡ ਇਕੱਠਾ ਕਰ ਰਹੇ ਸਨ ਤੇ ਹਥਿਆਰ ਹਾਸਲ ਕਰ ਰਹੇ ਸਨ। ਇਨ੍ਹੀਂ ਦਿਨੀਂ ਉਹ ਜੰਮੂ-ਕਸ਼ਮੀਰ 'ਚ ਹਥਿਆਰਾਂ ਦੀ ਸਿਖਲਾਈ ਦੇਣ ਦੀ ਯੋਜਨਾ ਬਣਾ ਰਹੇ ਸਨ। ਜੇਲ੍ਹ ਵਿਚ ਬੰਦ ਬੱਬਰ ਖ਼ਾਲਸਾ ਦੇ ਅੱਤਵਾਦੀ ਜਗਤਾਰ ਸਿੰਘ ਹਵਾਰਾ ਤੇ ਜਰਮਨੀ 'ਚ ਖ਼ਾਲਿਸਤਾਨ ਟਾਈਗਰ ਫੋਰਸ ਦੇ ਸਰਗਰਮ ਮੈਂਬਰ ਰਣਜੀਤ ਸਿੰਘ ਪੱਖੋਕੇ ਦੇ ਵੀ ਸੰਪਰਕ 'ਚ ਸਨ। ਸੂਤਰਾਂ ਅਨੁਸਾਰ ਗੁਰਪ੍ਰੀਤ ਸਿੰਘ ਨੇ ਜਗਤਾਰ ਸਿੰਘ ਹਵਾਰਾ ਨਾਲ ਜੇਲ੍ਹ ਕੱਟੀ ਸੀ ਤੇ ਉਹ ਸੋਸ਼ਲ ਮੀਡੀਆ ਜ਼ਰੀਏ ਉਸ ਦੇ ਸੰਪਰਕ ਵਿਚ ਆਇਆ ਸੀ। ਇਹੀ ਨਹੀਂ ਉਹ ਕੁਝ ਦਿਨ ਪਹਿਲਾਂ ਹਵਾਰਾ ਨੂੰ ਤਿਹਾੜ ਜੇਲ੍ਹ ਵਿਚ ਮਿਲ ਕੇ ਵੀ ਆਇਆ ਸੀ।

ਅੱਤਵਾਦੀ ਵੱਡੇ ਪੱਧਰ 'ਤੇ ਹਿੰਦੂਵਾਦੀ ਆਗੂਆਂ ਤੇ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ ਜੋ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਸਨ। ਇਨ੍ਹਾਂ ਅੱਤਵਾਦੀਆਂ ਨੂੰ ਯੂਰਪ 'ਚ ਬੈਠੇ ਦੂਜੇ ਦੂਜੇ ਅੱਤਵਾਦੀ ਗਾਈਡ ਕਰ ਰਹੇ ਸਨ। ਸੋਸ਼ਲ ਮੀਡੀਆ ਜ਼ਰੀਏ ਇਨ੍ਹਾਂ ਲੋਕਾਂ ਨੂੰ ਨਿਰਦੇਸ਼ ਮਿਲ ਰਹੇ ਸਨ। ਉਨ੍ਹਾਂ ਦਾ ਮਕਸਦ ਪੰਜਾਬ ਨੂੰ ਅਸ਼ਾਂਤ ਕਰਨਾ ਸੀ।

Last Updated : Apr 1, 2019, 8:22 AM IST

ABOUT THE AUTHOR

...view details