ਮੋਹਾਲੀ:ਕਈ ਦਿਨਾਂ ਤੋਂ ਜੋ ਸਿਆਸੀ ਅਟਕਲਾਂ ਲੱਗ ਰਹੀਆਂ ਸਨ ਹਾਲਾਂਕਿ ਉਸਤੇ ਤਾਂ ਠੱਲ ਪੈ ਗਈ ਹੈ, ਪਰ ਮੰਗਲਵਾਰ ਦੇ ਦਿਨ ਪ੍ਰੈੱਸ ਕਾਨਫਰੰਸ 'ਚ ਕੇਜਰੀਵਾਲ ਇੱਕ 'ਖੇਲਾ' ਕਰ ਗਏ। ਦਰਅਸਲ ਮੌਕਾ ਸੀ AAP ਦਾ CM ਚਿਹਰਾ ਐਲਾਨਣ ਦਾ, ਉਹ ਵੀ ਐਲਾਨਿਆ ਗਿਆ। ਜਿਸਦੇ ਚਰਚੇ ਸਨ ਅਖੀਰ ਓਹੀ ਹੋਇਆ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੂੰ CM ਚਿਹਰਾ ਐਲਾਨਿਆ ਅਤੇ ਦੱਸਿਆ ਕਿ ਉਹਨਾਂ ਨੂੰ ਲੋਕਾਂ ਨੇ 93.3 ਫੀਸਦ ਦੇ ਨਾਲ ਪਹਿਲੀ ਪਸੰਦ ਦੱਸਿਆ, ਪਰ ਨਾਲ ਹੀ ਆਪਣੇ ਭਾਸ਼ਣ 'ਚ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਲਿਆ। ਉਹਨਾਂ ਦੱਸਿਆ ਕਿ ਲੋਕਾਂ ਨੇ ਫੋਨ ਅਤੇ ਮੈਸਜ ਰਾਹੀਂ ਸਿੱਧੂ ਨੂੰ ਵੀ ਆਮ ਆਦਮੀ ਪਾਰਟੀ ਦੇ CM ਚਿਹਰੇ ਵਜੋਂ ਪਸੰਦ ਕੀਤਾ ਅਤੇ ਦੱਸਿਆ ਕਿ ਲੋਕਾਂ ਨੇ ਸਿੱਧੂ ਨੂੰ 3.6 ਫੀਸਦ ਪਸੰਦ ਕੀਤਾ ਅਤੇ ਨਾਲ ਹੀ ਦੱਸਿਆ ਕਿ ਉਹਨਾਂ ਨੂੰ ਖੁਦ ਨੂੰ ਵੀ ਪੰਜਾਬ ਦੀ ਜਨਤਾ ਨੇ CM ਚਿਹਰੇ ਵੱਜੋਂ ਆਪਣੀ ਪਸੰਦ ਦੱਸਿਆ।
ਇਹ ਵੀ ਪੜੋ:AAP ਨੇ ਭਗਵੰਤ ਮਾਨ ਨੂੰ ਬਣਾਇਆ CM ਉਮੀਦਵਾਰ
ਕਾਂਗਰਸ ਚੰਨੀ ਨੂੰ ਲੈਕੇ ਸੋਨੂ ਸੂਦ ਦਾ ਵੀਡੀਓ ਕਰ ਚੁਕੀ ਹੈ SHARE
ਦਰਅਸਲ ਕੇਜਰੀਵਾਲ ਦਾ ਇਹ ਬਿਆਨ ਆਪਣੇ ਆਪ 'ਚ ਕਈ ਸਵਾਲ ਖੜੇ ਕਰਦਾ ਹੈ ਉਹ ਇਸ ਲਈ ਕਿਉਂਕਿ ਬੀਤੇ ਦਿਨ ਕਾਂਗਰਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿੱਚ ਇਹ ਸੰਕੇਤ ਦਿੱਤਾ ਗਿਆ ਹੈ ਕਿ ਪਾਰਟੀ ਆਉਣ ਵਾਲੀਆਂ ਚੋਣਾਂ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਬਣਾ ਸਕਦੀ ਹੈ। ਹਾਲਾਂਕਿ ਵੀਡੀਓ ਸ਼ੇਅਰ ਕਰਦੇ ਹੋਏ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ, ਪਰ ਵੀਡੀਓ ਦੇਖ ਕੇ ਸਾਫ ਪਤਾ ਚੱਲਦਾ ਹੈ ਕਿ ਪਾਰਟੀ ਚੋਣਾਂ 'ਚ ਚੰਨੀ ਨੂੰ ਮੁੱਖ ਮੰਤਰੀ ਦੇ ਰੂਪ 'ਚ ਪੇਸ਼ ਕਰ ਸਕਦੀ ਹੈ। ਵੀਡੀਓ ਦੇ ਨਾਲ ਲਿਖਿਆ ਹੈ, "ਪੰਜਾਬ ਬੋਲ ਰਿਹਾ ਹੈ, ਹੁਣ ਪੰਜੇ ਨਾਲ - ਹਰ ਹੱਥ ਮਜ਼ਬੂਤ ਕਰੇਗਾ।" ਇਸ ਵੀਡੀਓ 'ਚ ਸੋਨੂੰ ਸੂਦ ਖੇਤ ਦੇ ਕੋਲ ਬੈਠੇ ਨਜ਼ਰ ਆ ਰਹੇ ਹਨ। ਉਹ ਕਹਿੰਦੇ ਹਨ, "ਅਸਲੀ ਮੁੱਖ ਮੰਤਰੀ ਉਹ ਹੈ ਜਾਂ ਅਸਲੀ ਰਾਜਾ ਉਹ ਹੈ ਜਿਸ ਨੂੰ ਜ਼ਬਰਦਸਤੀ ਕੁਰਸੀ 'ਤੇ ਬਿਠਾਇਆ ਜਾਂਦਾ ਹੈ।" ਉਸਨੂੰ ਲੜਨ ਦੀ ਲੋੜ ਨਹੀਂ। ਉਸ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਮੈਂ ਮੁੱਖ ਮੰਤਰੀ ਦਾ ਉਮੀਦਵਾਰ ਹਾਂ, ਮੈਂ ਇਸ ਦਾ ਹੱਕਦਾਰ ਹਾਂ। ਉਹ ਅਜਿਹਾ ਹੋਵੇ ਕਿ ਉਹ ਪਿੱਠਵਰਤੀ ਹੋਵੇ, ਉਸਨੂੰ ਪਿੱਛੇ ਤੋਂ ਲਿਆਓ ਅਤੇ ਕਹੋ ਕਿ ਤੁਸੀਂ ਇਸ ਦੇ ਯੋਗ ਹੋ, ਤੁਸੀਂ ਬਣ ਜਾਓ. ਉਹ ਜੋ ਵੀ ਬਣੇਗਾ, ਉਹ ਦੇਸ਼ ਨੂੰ ਬਦਲ ਸਕਦਾ ਹੈ।"
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਈ ਹੈ। ਉਨ੍ਹਾਂ ਨੂੰ ਸੀਐਮ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਦੀ ਮੈਂਬਰਸ਼ਿਪ ਦਿੱਤੀ ਸੀ। ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਮਾਲਵਿਕਾ ਸੂਦ ਨੇ ਸਿੱਧੂ ਦੇ ਸਾਹਮਣੇ ਸੀਐਮ ਚੰਨੀ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਸੀ, ''ਪਿਛਲੇ ਸਮੇਂ 'ਚ ਚੰਨੀ ਸਾਹਬ ਦੇ ਫੈਸਲਿਆਂ ਕਾਰਨ ਪੰਜਾਬ ਭਰ 'ਚ ਉਨ੍ਹਾਂ ਦੀ ਤਾਰੀਫ ਹੋ ਰਹੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਭ ਤੋਂ ਪੁਰਾਣੀ ਪਾਰਟੀ ਹੈ। ਅਸੀਂ ਸਾਰਿਆਂ ਨੇ ਕਾਂਗਰਸ ਨੂੰ ਸਿਖਰ 'ਤੇ ਲੈ ਕੇ ਜਾਣਾ ਹੈ।
ਇਹ ਵੀ ਪੜੋ:ਪੰਜਾਬ ’ਚ AAP ਦਾ ਦੂਜਾ ਨਾਮ ਹੈ ਭਗਵੰਤ ਮਾਨ, ਇਹਨਾਂ ਕਾਰਨਾਂ ਕਰਕੇ ਬਣਾਇਆ CM ਉਮੀਦਵਾਰ