ਪੰਜਾਬ

punjab

ETV Bharat / state

25 ਗ੍ਰਾਮ ਹੈਰੋਇਨ, ਇੱਕ ਰਿਵਾਲਵਰ ਤੇ ਕਿਰਚ ਸਮੇਤ 2 ਨਸ਼ਾ ਤਸਕਰ ਕਾਬੂ - 2 ਕਿਰਚਾਂ

ਵੀਰਵਾਰ ਨੂੰ ਸਥਾਨਕ ਪੁਲਿਸ ਵੱਲੋਂ 2 ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੂੰ ਇਨ੍ਹਾਂ ਨਸ਼ਾ ਤਸਕਰਾਂ ਤੋਂ 25 ਗ੍ਰਾਮ ਹੈਰੋਇਨ, ਇੱਕ ਰਿਵਾਲਵਰ ਤੇ 2 ਕਿਰਚਾਂ ਬਰਾਮਦ ਕੀਤੀਆਂ ਹਨ।

25 ਗ੍ਰਾਮ ਹੈਰੋਇਨ, ਇੱਕ ਰਿਵਾਲਵਰ ਤੇ ਕਿਰਚ ਸਮੇਤ 2 ਨਸ਼ਾ ਤਸਕਰ ਕਾਬੂ
25 ਗ੍ਰਾਮ ਹੈਰੋਇਨ, ਇੱਕ ਰਿਵਾਲਵਰ ਤੇ ਕਿਰਚ ਸਮੇਤ 2 ਨਸ਼ਾ ਤਸਕਰ ਕਾਬੂ

By

Published : Jul 17, 2020, 2:04 PM IST

ਕੁਰਾਲੀ: ਬੀਤੇ ਦਿਨੀਂ ਵੀਰਵਾਰ ਨੂੰ ਸਥਾਨਕ ਪੁਲਿਸ ਵੱਲੋਂ 2 ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੂੰ ਇਨ੍ਹਾਂ ਨਸ਼ਾ ਤਸਕਰਾਂ ਤੋਂ 25 ਗ੍ਰਾਮ ਹੈਰੋਇਨ, ਇੱਕ ਰਿਵਾਲਵਰ ਤੇ 2 ਕਿਰਚਾਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਐਸ.ਐਚ.ਓ ਗੁਰਪ੍ਰੀਤ ਸਿੰਘ ਨੇ ਦਿੱਤੀ।

25 ਗ੍ਰਾਮ ਹੈਰੋਇਨ, ਇੱਕ ਰਿਵਾਲਵਰ ਤੇ ਕਿਰਚ ਸਮੇਤ 2 ਨਸ਼ਾ ਤਸਕਰ ਕਾਬੂ

ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਤੋਂ ਸੂਚਨਾ ਮਿਲੀ ਸੀ ਕਿ ਕਾਰ ਨੰਬਰ ਪੀਬੀ 12ਐਮ 0627 ਕਾਰ ਸਵਾਰ ਕੋਲ ਨਸ਼ੀਲਾ ਪਦਾਰਥ ਹੈ। ਇਸ ਸੂਚਨਾ ਤੋਂ ਬਾਅਦ ਏਐਸਆਈ ਕੇਸਰ ਨੇ ਪੁਲਿਸ ਪਾਰਟੀ ਨਾਲ ਮਿਲ ਕੇ ਮੋਰਿਡ ਸੜਕ ਉੱਤੇ ਨਾਕਾ ਲਗਾਇਆ, ਜਿਸ ਤੋਂ ਬਾਅਦ ਮੁਖਬਰ ਵੱਲੋਂ ਦੱਸੀ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਕਾਰ ਚਾਲਕ ਨੇ ਕਾਰ ਨੂੰ ਨਿਰੰਕਾਰੀ ਭਵਨ ਬਡਾਲੀ ਮਾਰਗ ਵੱਲ ਨੂੰ ਮੋੜ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੁਲਿਸ ਪਾਰਟੀ ਦੇ ਮੁਸਤੈਦ ਹੋਣ ਕਾਰਨ ਉਨ੍ਹਾਂ ਉਸ ਕਾਰ ਦਾ ਪਿੱਛਾ ਕੀਤਾ ਤੇ ਉਨ੍ਹਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਕਾਬੂ ਕਰਨ ਉਪਰੰਤ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲ 25 ਗ੍ਰਾਮ ਹੈਰੋਇਨ, ਇੱਕ ਦੇਸੀ ਰਿਵਾਲਵਰ 2.2 ਐੱਮ ਅਤੇ 22 ਐੱਮ ਦੀਆਂ 36 ਗੋਲੀਆਂ ਤੇ 2 ਕਿਰਚਾਂ ਬਰਾਮਦ ਹੋਈਆਂ ਹਨ।

ਉਨ੍ਹਾਂ ਕਿਹਾ ਕਿ ਮੁੱਢਲੀ ਪੁੱਛਗਿਛ ਤੋਂ ਉਨ੍ਹਾਂ ਦੀ ਸ਼ਨਾਖਤ ਨਵਦੀਪ ਸਿੰਘ ਉਰਫ ਨੱਕਾ ਅਤੇ ਹਿਮਾਂਸ਼ੂ ਉਰਫ ਮੱਛੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ 2016 ਵਿੱਚ ਜਿਹੜਾ ਕਤਲ ਲਖਵੀਰ ਸਿੰਘ ਗੋਲੂ ਨੇ ਕੀਤਾ ਸੀ ਉਸ ਵਿੱਚ ਨੱਕਾ ਵੀ ਸ਼ਾਮਲ ਸੀ। ਗੋਲੂ ਇਸ ਸਮੇਂ ਜੇਲ੍ਹ ਵਿੱਚ ਹੈ। ਉਨ੍ਹਾਂ ਕਿਹਾ ਕਿ ਨੱਕਾ ਉਸ ਦੇ ਹੀ ਸਪੰਰਕ ਵਿੱਚ ਸੀ ਤੇ ਉਸ ਨੇ ਹੀ ਨੱਕਾ ਨੂੰ ਰਿਵਾਲਰ ਲੈ ਕੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿਟੀ ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਮਾਣਯੋਗ ਅਦਾਲਤ ਵਿੱਚ ਪੇਸ਼ਕਾਰੀ ਕੇ ਆਗਰੇਲੀ ਜਾਂਚ ਲਈ ਰਿਮਾਂਡ ਹਾਸਲ ਕਰਕੇ ਬਾਕੀ ਦੀ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਸੁਖਪਾਲ ਖਹਿਰਾ ਨੇ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗੁਰਤੇਜ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

ABOUT THE AUTHOR

...view details