ਮੁਹਾਲੀ: ਜ਼ੀਰਕਪੁਰ ਇੱਕ ਵਾਰ ਫਿਰ ਤੋਂ ਗੋਲੀਆਂ ਦੀ ਆਵਾਜ਼ ਨਾਲ ਦਹਿਲ ਉੱਠਿਆ। ਦਰਅਸਲ ਮੁਹਾਲੀ ਦੇ ਕਸਬਾ ਜ਼ੀਰਕਪੁਰ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਸਿੱਧਾ ਮੁਕਾਬਲਾ ਹੋਇਆ। ਦੋਵਾਂ ਪਾਸਿਆਂ ਤੋਂ ਚੱਲੀਆਂ ਗੋਲੀਆਂ ਵਿੱਚ ਗਗਨਵੀਰ ਉਰਫ਼ ਰਾਜਨ ਨਾਮ ਦੇ ਗੈਂਗਸਟਰ ਦੀ ਲੱਤ ਵਿੱਚ (The gangster was shot in the leg) ਗੋਲੀ ਲੱਗੀ ਹੈ। ਇਸ ਦਰਮਿਆ ਦੋ ਗੈਂਗਸਟਰ ਪੁਲਿਸ ਨੂੰ ਝਕਾਨੀ ਦੇ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਇਹ ਮੁਕਾਬਲਾ ਬਲਟਾਣਾ ਦੇ ਸੁਖਨਾ ਚੋਅ ਨੇੜੇ ਹੋਇਆ। ਮੁਲਜ਼ਮਾਂ ’ਤੇ ਬੀਤੀ ਰਾਤ ਬਲਟਾਣਾ ਵਿੱਚ ਸਕਰੈਪ ਦੀ ਦੁਕਾਨ ’ਤੇ ਗੋਲੀ ਚਲਾਉਣ ਦਾ ਵੀ ਇਲਜ਼ਾਮ ਹੈ। (encounter took place between police and gangsters)
ਪੁਲਿਸ ਨੇ ਗੁਪਤ ਸੂਚਨਾ ਮਗਰੋਂ ਕੀਤਾ ਐਕਸ਼ਨ: ਮੀਡੀਆ ਰਿਪੋਰਟਾਂ ਮੁਤਾਬਿਕ ਦੋ ਦਿਨ ਪਹਿਲਾਂ 8 ਤੋਂ 10 ਗੈਂਗਸਟਰਾਂ ਵੱਲੋਂ ਬਲਟਾਣਾ 'ਚ ਗੋਲੀਆਂ ਚਲਾਈਆਂ ਗਈਆਂ ਸਨ। ਇਸ ਘਟਨਾ ਦੌਰਾਨ ਕਈ ਲੋਕ ਜ਼ਖਮੀ ਹੋ ਗਏ ਸਨ, ਜਦੋਂ ਕਿ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਸੀ। ਇਸ ਤੋਂ ਬਾਅਦ ਪੁਲਿਸ ਸਰਗਰਮੀ ਨਾਲ ਗੋਲ਼ੀਆਂ ਦਾਗਣ ਵਾਲੇ ਹਮਲਾਵਰਾਂ ਦੀ ਭਾਲ ਕਰ ਰਹੇ ਸੀ। ਜਦੋਂ ਪੁਲਿਸ ਨੂੰ ਇਨ੍ਹਾਂ ਵਿੱਚੋਂ ਇੱਕ ਗੈਂਗਸਟਰ ਬਾਰੇ ਸੂਹ ਮਿਲੀ (Got a tip about the gangster) ਤਾਂ ਪੁਲਿਸ ਨੇ ਉਸ ਨੂੰ ਘੇਰਾ ਪਾ ਲਿਆ। ਫਿਲਹਾਲ ਇੱਕ ਗੈਂਗਸਟਰ ਦੇ ਜ਼ਖਮੀ ਹੋਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ,ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗੀ ਹੈ। ਇਸ ਤੋਂ ਇਲਾਵਾ ਦੋ ਗੈਂਗਸਟਰ ਪੁਲਿਸ ਨੂੰ ਝਕਾਨੀ ਦੇਕੇ ਫਰਾਰ ਵੀ ਹੋ ਗਏ ਨੇ।