ਪੰਜਾਬ

punjab

ਪਰਮਿੰਦਰ ਸੋਹਾਣਾ ਨੇ SDM ਦਫ਼ਤਰ 'ਚ ਦਾਖਲ ਕੀਤਾ ਨਾਮਜ਼ਦਗੀ ਪੱਤਰ

By

Published : Jan 27, 2022, 7:42 PM IST

ਮੋਹਾਲੀ ਵਿਧਾਨ ਸਭਾ ਹਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਸੋਹਾਣਾ ਵੱਲੋਂ ਆਪਣਾ ਨਾਮਾਂਕਣ ਪੱਤਰ ਦਾਖਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁਕਾਬਲਾ ਕਿਸੇ ਨਾਲ ਨਹੀਂ ਅਤੇ ਆਉਣ ਵਾਲੀ 10 ਮਾਰਚ ਨੂੰ ਇਸਦਾ ਫ਼ੈਸਲਾ ਮੋਗਾ ਹਲਕੇ ਦੇ ਲੋਕ ਹੀ ਕਰਨਗੇ।

ਪਰਮਿੰਦਰ ਸੋਹਾਣਾ ਨੇ SDM ਦਫ਼ਤਰ 'ਚ ਦਾਖਲ ਕੀਤਾ ਨਾਮਕਰਨ ਪੱਤਰ
ਪਰਮਿੰਦਰ ਸੋਹਾਣਾ ਨੇ SDM ਦਫ਼ਤਰ 'ਚ ਦਾਖਲ ਕੀਤਾ ਨਾਮਕਰਨ ਪੱਤਰ

ਮੋਹਾਲੀ:ਮੋਹਾਲੀ ਵਿਧਾਨ ਸਭਾ ਹਲਕਿਆਂ ਵਿੱਚ ਖੜ੍ਹੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਆਪਣੇ ਨਾਮਾਂਕਣ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਮੋਹਾਲੀ ਵਿਧਾਨ ਸਭਾ ਹਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਜਪਾ ਪਾਰਟੀ ਦੇ ਸਾਂਝੇ ਉਮੀਦਵਾਰ ਪਰਮਿੰਦਰ ਸਿੰਘ ਸੋਹਾਣਾ ਵੱਲੋਂ ਆਪਣਾ ਨਾਮਾਂਕਣ ਪੱਤਰ ਦਾਖਲ ਕਰ ਦਿੱਤਾ ਗਿਆ ਹੈ।

ਇਸ ਦੌਰਾਨ ਪਰਮਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਨਾਮਜਦਗੀ ਪੱਤਰ ਦਾਖਲ ਕਰਨ ਦੀ ਇਹ ਇੱਕ ਪ੍ਰਕਿਰਿਆ ਸੀ ਜੋ ਅਸੀਂ ਪੂਰੀ ਕਰਨ ਆਏ ਹਾਂ। ਉਨ੍ਹਾਂ ਕਿਹਾ ਕੀ ਸ਼੍ਰੋਮਣੀ ਅਕਾਲੀ ਦਲ ਦਾ ਸਭ ਤੋਂ ਪਹਿਲਾ ਟੀਚਾ ਐਜੂਕੇਸ਼ਨ, ਹੈਸਥ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਹੋਵਗਾ। ਕਾਂਗਰਸ ਸਰਕਾਰ ਤੇ ਤੰਜ ਕਸਦੇ ਹੋਏ ਸੋਹਾਣਾ ਨੇ ਕਿਹਾ ਕਿ ਇਸ ਸਰਕਾਰ ਨੇ ਜੋ ਪੰਜਾਬ ਦੀ ਜਨਤਾ ਨੂੰ ਲੁੱਟਿਆ ਤੇ ਕੁੱਟਿਆ ਹੈ ਪੰਜਾਬ ਦੇ ਲੋਕ ਉਨ੍ਹਾਂ ਤੋਂ ਜਵਾਬ ਮੰਗ ਰਹੇ ਹਨ।

ਪਰਮਿੰਦਰ ਸੋਹਾਣਾ ਨੇ SDM ਦਫ਼ਤਰ 'ਚ ਦਾਖਲ ਕੀਤਾ ਨਾਮਕਰਨ ਪੱਤਰ

ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੇ ਉਨ੍ਹਾਂ ਕਿਹਾ ਕੀ ਰਾਹੁਲ ਗਾਂਧੀ ਆ ਜਾਏ ਚਾਹੇ ਸੋਨੀਆਂ ਗਾਂਧੀ ਆ ਜਾਏ ਪਰ ਪੰਜਾਬ ਵਿੱਚ ਕਾਂਗਰਸ ਦੀ ਬੁਰੀ ਤਰੀਕੇ ਨਾਲ ਹਾਰ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਤਾਂ ਆਪਣੀ ਹੀ ਲੜਾਈ ਖ਼ਤਮ ਨਹੀਂ ਹੁੰਦੀ।

ਇਸ ਤੋਂ ਬਾਅਦ ਬਿਕਰਮ ਮਜੀਠੀਆ ਬਾਰੇ ਉਨ੍ਹਾਂ ਕਿਹਾ ਕਿ ਉਹ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਕਰਨਗੇ ਕਿਉਂਕਿ ਉਨ੍ਹਾਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਜੋ ਬਿਕਰਮ ਮਜੀਠੀਆ ਨਾਲ ਧੱਕਾ ਕੀਤਾ ਹੈ, ਝੂਠੀਆਂ ਐਫਆਈਆਰ ਕੀਤੀਆਂ ਨੇ ਉਸਦਾ ਸਬਕ ਸਿਖਾਉਣ ਦੇ ਲਈ ਉਹ ਇਹ ਲੜਾਈ ਲੜਨਗੇ।

ਸੋਹਾਣਾ ਨੇ ਕਿਹਾ ਕਿ ਕਿ ਉਨ੍ਹਾਂ ਨੇ ਆਪਣੇ ਇਲਾਕੇ ਦੀ ਜਨਤਾ ਬਾਰੇ ਕਿਹਾ ਕੀ ਉਨ੍ਹਾਂ ਨੂੰ ਪਤਾ ਹੈ ਕਿ ਉੱਥੋਂ ਦੋ ਲੋਕ ਉਨ੍ਹਾਂ ਨੂੰ ਕਿਨ੍ਹਾਂ ਪਿਆਰ ਕਰਦੇ ਹਨ ਕਿ ਕਿਉਂਕਿ ਉਹ ਇੱਥੋਂ ਦੇ ਜੰਮਪਲ ਹਨ।

ਇਹ ਵੀ ਪੜ੍ਹੋ:ਬਿਨ੍ਹਾਂ ਕਿਸੇ ਦੇਰੀ ਤੋਂ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਹਾਈ ਕਮਾਨ: ਰਾਣਾ ਕੇ ਪੀ

ABOUT THE AUTHOR

...view details