ਵੈਕਸੀਨ ਲਗਵਾਉਣ ਲਈ SHO ਜਾਂ MC ਦੀ ਸਟੈਂਪ ਜਰੂਰੀ... - ਡਿਪਟੀ ਕਮਿਸ਼ਨਰ
ਕੋਰੋਨਾ ਵੈਕਸੀਨ ਲਗਵਾਉਣ ਨੂੰ ਲੈਕੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪ੍ਰਸ਼ਾਸਨ ਵਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਵੈਕਸੀਨ ਲਗਵਾਉਣ ਤੋਂ ਪਹਿਲਾਂ ਇੱਕ ਫਾਰਮ ਭਰ ਕੇ ਉਸ ਉਪਰ ਇਸ ਬਾਬਤ ਮੋਹਰ ਲਗਵਾ ਕੇ ਆਉਣ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਵੈਕਸੀਨ ਲਾਈ ਜਾਵੇਗੀ ।
![ਵੈਕਸੀਨ ਲਗਵਾਉਣ ਲਈ SHO ਜਾਂ MC ਦੀ ਸਟੈਂਪ ਜਰੂਰੀ... ਵੈਕਸੀਨ ਲਗਵਾਉਣ ਨੂੰ ਲੈਕੇ ਨਵਾਂ ਫੁਰਮਾਨ](https://etvbharatimages.akamaized.net/etvbharat/prod-images/768-512-11908312-869-11908312-1622046772362.jpg)
ਵੈਕਸੀਨ ਲਗਵਾਉਣ ਨੂੰ ਲੈਕੇ ਨਵਾਂ ਫੁਰਮਾਨ
ਮੁਹਾਲੀ:ਇੱਕ ਪਾਸੇ ਜਿੱਥੇ ਸਰਕਾਰਾਂ ਲੋਕਾਂ ਨੂੰ ਇਹ ਅਪੀਲ ਕਰਦੀਆਂ ਨਜ਼ਰ ਆ ਰਹੀਆਂ ਹਨ ਕਿ ਕੋਰੋਨਾ ਮਹਾਮਾਰੀ ਤੋਂ ਬਚਣਾ ਹੈ ਤਾਂ ਵੈਕਸੀਨੇਸ਼ਨ ਲਗਵਾਉਣ ਪਰ ਦੂਜੇ ਪਾਸੇ ਵੈਕਸੀਨੇਸ਼ਨ ਲਗਵਾਉਣ ਤੋਂ ਪਹਿਲਾਂ ਹੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ।ਦਰਅਸਲ ਮੁਹਾਲੀ ਪ੍ਰਸ਼ਾਸਨ ਵਲੋਂ ਆਦੇਸ਼ ਜਾਰੀ ਕੀਤੇ ਗਏ ਹਨ ਕਿ ਜੋ ਵੀ ਲੋਕ 18 ਸਾਲ ਤੋਂ ਉੱਪਰ ਵੈਕਸੀਨ ਲਾਵਾਉਣਾ ਚਾਹੁੰਦੇ ਹਨ ਉਹ ਪਹਿਾਲਾਂ ਇੱਕ ਫਾਰਮ ਭਰ ਕੇ ਉਸ ਉਪਰ ਇਸ ਬਾਬਤ ਮੋਹਰ ਲਗਵਾ ਕੇ ਆਉਣ ਉਸਤੋਂ ਬਾਅਦ ਹੀ ਓਹਨਾ ਨੂ ਵੈਕਸੀਨ ਲਾਈ ਜਾਵੇਗੀ ।
ਵੈਕਸੀਨ ਲਗਵਾਉਣ ਨੂੰ ਲੈਕੇ ਨਵਾਂ ਫੁਰਮਾਨ