ਪੰਜਾਬ

punjab

By

Published : May 29, 2021, 10:18 PM IST

ETV Bharat / state

ਗੁਰਤੇਜ ਸਿੰਘ ਪੰਨੂ ਨੇ ਕੀਤੀ ਬੇਸਹਾਰੇ ਦੀ ਮਦਦ

ਸੱਤਰ ਸਾਲ ਦੇ ਬਜ਼ੁਰਗ ਕਮਲ ਨੇਤਰ ਮਾਥੁਰ ਜੋ ਕਿ ਮੋਹਾਲੀ ਦੇ ਇਕ ਮੰਦਰ ਦੇ ਕਮਰੇ ਵਿੱਚ ਰਹਿਣ ਲਈ ਮਜਬੂਰ ਹੈ। ਉਨ੍ਹਾਂ ਦੀ ਘਰ ਦੀ ਹਾਲਤ ਕਾਫੀ ਨਾਜ਼ੁਕ ਹੈ ਜਿਸ ਦੀ ਫਰਿਆਦ ਸੁਣਨ ਲਈ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਲੀਡਰ ਗੁਰਤੇਜ ਸਿੰਘ ਪੰਨੂ ਪਹੁੰਚੇ ਅਤੇ ਉਨ੍ਹਾਂ ਨੇ ਕਲਨੇਤਰ ਨੂੰ ਰਾਸ਼ਨ ਦਿੱਤਾ।

ਆਪ ਆਗੂ ਗੁਰਤੇਜ ਸਿੰਘ ਪਨੂੰ ਨੇ ਕੀਤੀ ਬੇਸਹਾਰੇ ਦੀ ਮਦਦ
ਆਪ ਆਗੂ ਗੁਰਤੇਜ ਸਿੰਘ ਪਨੂੰ ਨੇ ਕੀਤੀ ਬੇਸਹਾਰੇ ਦੀ ਮਦਦ

ਮੋਹਾਲੀ: 70ਸਾਲਾ ਬਜ਼ੁਰਗ ਕਮਲਨੇਤਰ ਮਾਥੁਰ ਜੋ ਕਿ ਮੋਹਾਲੀ ਦੇ ਮੰਦਰ ਦੇ ਕਮਰੇ ਵਿੱਚ ਰਹਿਣ ਲਈ ਮਜਬੂਰ ਹੈ ਜਿਨ੍ਹਾਂ ਦੇ ਘਰ ਦੀ ਹਾਲਤ ਕਾਫੀ ਨਾਜ਼ੁਕ ਹੈ । ਬਜ਼ੁਰਗ ਦੀ ਫਰਿਆਦ ਸੁਣਨ ਲਈ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਲੀਡਰ ਗੁਰਤੇਜ ਸਿੰਘ ਪੰਨੂ ਪਹੁੰਚੇ ਅਤੇ ਉਨ੍ਹਾਂ ਦੀਆ ਸਮੱਸਿਆਵਾਂ ਸੁਣੀਆਂ ਅਤੇ ਰਾਸ਼ਨ ਦਿੱਤਾ।

ਆਪ ਆਗੂ ਗੁਰਤੇਜ ਸਿੰਘ ਪਨੂੰ ਨੇ ਕੀਤੀ ਬੇਸਹਾਰੇ ਦੀ ਮਦਦ
ਇਸ ਮੌਕੇ ਗੁਰਤੇਜ ਸਿੰਘ ਪੰਨੂ ਨੇ ਕਿਹਾ ਹੈ ਕਿ ਮੈਨੂੰ ਕਮਲਨੇਤਰ ਦਾ ਫੋਨ ਆਇਆ ਸੀ ਅਤੇ ਮੈਨੂੰ ਕਹਿਣ ਲੱਗੇ ਕਿ ਮੈਨੂੰ ਮਦਦ ਦੀ ਲੋੜ ਹੈ। ਪੰਨੂ ਨੇ ਕਿਹਾ ਕਿ ਸਾਡੇ ਵੱਲੋਂ ਇਸ ਬਜ਼ੁਰਗ ਨੂੰ ਹਰ ਸੰਭਵ ਮਦਦ ਦੀ ਦਿੱਤੀ ਗਈ ਹੈ।ਇਸ ਦੌਰਾਨ ਕਮਲਨੇਤਰ ਮਾਥੁਰ ਨੇ ਵੀ ਆਪਣੀ ਹੱਡਬੀਤੀ ਸੁਣਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਮਹਿਕਮੇ ਤੋਂ ਬਣਦਾ ਇਨਸਾਫ਼ ਚਾਹੀਦਾ ਹੈ ਤਾਂ ਕਿ ਉਹ ਦਰ ਦਰ ਦੀਆਂ ਠੋਕਰਾਂ ਨਾ ਖਾਣ। ਕਮਲਨੇਤਰ ਮਾਥੁਰ ਨੇ ਕਿਹਾ ਕਿ ਉਹ ਮਜਬੂਰੀ 'ਚ ਇਕ ਮੰਦਰ ਦੇ ਕਮਰੇ ਵਿੱਚ ਰਹ ਰਹੇ ਹਨ। ਉਨ੍ਹਾਂ ਨੂੰ ਕੁਝ ਨਹੀਂ ਚਾਹੀਦਾ ਉਨ੍ਹਾਂ ਨੂੰ ਆਪਣੇ ਮਹਿਕਮੇ ਤੇ ਇਨਸਾਫ਼ ਚਾਹੀਦਾ ਹੈ।

ABOUT THE AUTHOR

...view details